LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਖੇਡਾਂ ਦੇ ਇਤਿਹਾਸ 'ਚ ਟੋਕੀਓ ਪੈਰਾਲੰਪਿਕਸ ਦਾ ਹਮੇਸ਼ਾ ਵਿਸ਼ੇਸ਼ ਸਥਾਨ ਰਹੇਗਾ : ਪ੍ਰਧਾਨ ਮੰਤਰੀ

05pm modi

ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਇਤਿਹਾਸ ਵਿਚ ਟੋਕੀਓ ਪੈਰਾਲੰਪਿਕਸ ਦਾ ਹਮੇਸ਼ਾ ਵਿਸ਼ੇਸ਼ ਸਥਾਨ ਰਹੇਗਾ। ਖੇਡਾਂ ਹਰ ਭਾਰਤੀ ਦੀ ਯਾਦ ਵਿਚ ਬਣੀਆਂ ਰਹਿਣਗੀਆਂ ਅਤੇ ਅਥਲੀਟਾਂ ਦੀਆਂ ਪੀੜ੍ਹੀਆਂ ਨੂੰ ਖੇਡਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨਗੀਆਂ। ਸਾਡੀ ਟੁਕੜੀ ਦਾ ਹਰ ਮੈਂਬਰ ਚੈਂਪੀਅਨ ਅਤੇ ਪ੍ਰੇਰਨਾ ਸਰੋਤ ਹੈ। ਮੋਦੀ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਇਤਿਹਾਸ ਵਿਚ ਟੋਕੀਓ ਪੈਰਾਲੰਪਿਕ ਦਾ ਹਮੇਸ਼ਾ ਖਾਸ ਸਥਾਨ ਰਹੇਗਾ। ਹਰੇਕ ਭਾਰਤੀ ਦੀ ਯਾਦ ਵਿਚ ਇਹ ਖੇਡ ਅੰਕਿਤ ਰਹੇਗਾ ਅਤੇ ਖੇਡਾਂ ਪ੍ਰਤੀ ਜਨੂੰਨ ਲਈ ਖਿਡਾਰੀਆਂ ਦੀਆਂ ਪੀੜ੍ਹੀਆਂ ਨੂੰ ਹੱਲਾਸ਼ੇਰੀ ਕਰਦੇ ਰਹਿਣਗੇ।

Congress Workers Send Postcards To PM Modi Over LPG Price Hike

Read more- ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੂੰ ਹੋਇਆ ਕੋਵਿਡ, ਸ਼ਾਸਤਰੀ ਸਮੇਤ 4 ਮੈਂਬਰ ਆਈਸੋਲੇਟ

ਇਸ ਟੀਮ ਦਾ ਹਰੇਕ ਮੈਂਬਰ ਜੇਤੂ ਹੈ ਅਤੇ ਪ੍ਰੇਰਣਾ ਸਰੋਤ ਹੈ। ਜ਼ਿਕਰਯੋਗ ਹੈ ਕ ਭਾਰਤ ਨੇ ਪੰਜ ਗੋਲਡ, 8 ਸਿਲਵਰ ਅਤੇ 6 ਕਾਂਸੀ ਤਮਗੇ ਮਿਲਾ ਕੇ ਕੁਲ 19 ਤਮਗੇ ਜਿੱਤੇ ਅਤੇ ਪੈਰਾਲੰਪਿਕ ਵਿਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਜਿਸ ਨਾਲ ਦੇਸ਼ ਤਮਗਾ ਸੂਚੀ ਵਿਚ 24ਵੇਂ ਸਥਾਨ 'ਤੇ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਤਿਹਾਸਕ ਗਿਣਤੀ ਵਿਚ ਤਮਗੇ ਜਿੱਤੇ ਹਨ ਅਤੇ ਉਸ ਨਾਲ ਅਸੀਂ ਖੁਸ਼ੀ ਨਾਲ ਭਰੇ ਹਾਂ। ਮੈਂ ਕੋਚ ਸਹਿਯੋਗੀ ਮੁਲਾਜ਼ਮਾਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਦੀ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਲਗਾਤਾਰ ਸਹਿਯੋਗ ਦਿੱਤਾ। ਅਸੀਂ ਖੇਡਾਂ ਵਿਚ ਬਿਹਤਰ ਭਾਈਵਾਲੀ ਯਕੀਨੀ ਕਰਨ ਲਈ ਇਸ ਸਫਲਤਾ ਨੂੰਵਧਾਉਣ ਦੀ ਉਮੀਦ ਕਰਦੇ ਹਾਂ। 

In The Market