ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹ ਮੁਕਾਬਲਾ ਬਡਗਾਮ ਦੇ ਜੋਲਵਾ ਕ੍ਰਾਲਪੁਰਾ ਚਡੁਰਾ ਇਲਾਕੇ ਵਿਚ ਹੋਇਆ। ਕਸ਼ਮੀਰ ਦੇ ਆਈਜੀ ਨੇ ਦੱਸਿਆ ਕਿ ਉਨ੍ਹਾਂ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਕੋਲੋਂ ਹਥਿਆਰ ਤੇ ਸ਼ੱਕੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।
Also Read: ਕੋਰੋਨਾ ਸੰਕਟ: ਪੰਜਾਬ ‘ਚ 10 ਜਨਵਰੀ ਤੋਂ ਲੱਗਣੀ ਸ਼ੁਰੂ ਹੋਵੇਗੀ ‘ਬੂਸਟਰ ਡੋਜ਼’
ਜ਼ਿਕਰਯੋਗ ਹੈ ਕਿ ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਇਕ ਪਾਕਿਸਤਾਨੀ ਸਣੇ ਤਿੰਨ ਅੱਤਵਾਦੀਆਂ ਨੂੰ ਬੁੱਧਵਾਰ ਦੀ ਸਵੇਰੇ ਢੇਰ ਕਰ ਦਿੱਤਾ ਸੀ। ਮਾਰੇ ਗਏ ਤਿੰਨੋਂ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੈਂਬਰ ਸਨ। ਉਨ੍ਹਾਂ ਕੋਲੋਂ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਸੀ। ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਵਾਮਾ ਦੇ ਚਾਂਦਗਾਂਮ ਵਿਚ ਮੁਕਾਬਲੇ ਦੌਰਾਨ ਜੈਸ਼ ਦੇ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ।
Also Read: ਸੰਸਦ ਮੈਂਬਰ ਪ੍ਰਨੀਤ ਕੌਰ ਹੋਏ ਕੋਰੋਨਾ ਪਾਜ਼ੇਟਿਵ
ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੇ ਕੋਲੋਂ 2 ਐੱਮ-4 ਕਾਰਬਾਈਨ, ਇਕ ਏਕੇ-47 ਰਾਇਫਲ ਤੇ ਹੋਰ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਸੀ। ਜੰਮੂ-ਕਸ਼ਮੀਰ ਦੇ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ। ਇਸ ਘਟਨਾ ਤੋਂ ਪਹਿਲਾਂ ਵੀ ਕਸ਼ਮੀਰ ਪੁਲਿਸ, ਸੀਆਰਪੀਐੱਫ ਤੇ ਫੌਜ ਨੇ ਮਿਲ ਕੇ ਕੁੱਲ 9 ਅੱਤਵਾਦੀਆਂ ਦਾ ਸਫਾਇਆ ਕੀਤਾ ਸੀ। ਇਹ ਐਨਕਾਊਂਟਰ ਅਨੰਤਨਾਗ, ਕੁਲਗਾਮ ਤੇ ਪੰਥਾ ਚੌਕ ਇਲਾਕੇ ਵਿਚ ਹੋਏ ਸਨ।



