LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਹਿੰਸਾ ਮਾਮਲੇ 'ਚ SIT ਦਾ ਵੱਡਾ ਖੁਲਾਸਾ, ਆਸ਼ੀਸ਼ ਮਿਸ਼ਰਾ ਨੂੰ ਦੱਸਿਆ ਮੁੱਖ ਦੋਸ਼ੀ

3 jan 3

ਲਖਨਊ : ਲਖੀਮਪੁਰ ਹਿੰਸਾ (Lakhimpur violence) ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੀ ਐਸਆਈਟੀ (SIT) ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸੂਤਰਾਂ ਅਨੁਸਾਰ 5000 ਪੰਨਿਆਂ ਦੀ ਚਾਰਜਸ਼ੀਟ ਵਿੱਚ ਐਸਆਈਟੀ ਨੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ (Ajay Mishra) ਦੇ ਪੁੱਤਰ ਆਸ਼ੀਸ਼ ਮਿਸ਼ਰਾ (Ashish Mishra) ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।

Also Read : 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਮਿਸ਼ਨ ਸ਼ੁਰੂ, 10 ਲੱਖ ਨੇ ਕਰਾਇਆ ਰਜਿਸਟ੍ਰੇਸ਼ਨ

ਇੰਨਾ ਹੀ ਨਹੀਂ ਐੱਸਆਈਟੀ ਮੁਤਾਬਕ ਆਸ਼ੀਸ਼ ਮੌਕੇ 'ਤੇ ਮੌਜੂਦ ਸੀ।ਐਸਆਈਟੀ ਲੋਹੇ ਦੇ ਬਕਸੇ ਵਿੱਚ 5000 ਪੰਨਿਆਂ ਦੀ ਚਾਰਜਸ਼ੀਟ ਲੈ ਕੇ ਲਖਨਊ ਅਦਾਲਤ ਪਹੁੰਚੀ। ਚਾਰਜਸ਼ੀਟ 'ਚ ਪੁਲਿਸ  ਨੇ ਆਸ਼ੀਸ਼ ਮਿਸ਼ਰਾ ਦੇ ਇਕ ਹੋਰ ਰਿਸ਼ਤੇਦਾਰ ਨੂੰ ਵੀ ਦੋਸ਼ੀ ਬਣਾਇਆ ਹੈ। ਪੁਲਿਸ ਮੁਤਾਬਕ ਵਰਿੰਦਰ ਸ਼ੁਕਲਾ 'ਤੇ ਸਬੂਤ ਛੁਪਾਉਣ ਦਾ ਦੋਸ਼ ਹੈ।

Also Read : ਚੰਡੀਗੜ੍ਹ ਦੀ ਸੁਖਨਾ ਝੀਲ 'ਚ ਹੁਣ ਨਹੀਂ ਵਜੇਗੀ ਗੇੜੀ, ਸਖਤ ਪਾਬੰਦੀਆਂ ਲਾਗੂ

ਮਾਮਲੇ 'ਚ 13 ਦੋਸ਼ੀ ਜੇਲ 'ਚ

ਇਸ ਮਾਮਲੇ 'ਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸਮੇਤ ਸਾਰੇ 13 ਦੋਸ਼ੀ ਜੇਲ 'ਚ ਬੰਦ ਹਨ। ਪੁਲਿਸ ਨੇ ਚਾਰਜਸ਼ੀਟ ਵਿੱਚ ਇੱਕ ਨਵਾਂ ਨਾਮ ਵਰਿੰਦਰ ਸ਼ੁਕਲਾ ਸ਼ਾਮਲ ਕੀਤਾ ਹੈ। ਵਰਿੰਦਰ 'ਤੇ ਧਾਰਾ 201 ਤਹਿਤ ਸਬੂਤ ਨਸ਼ਟ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਵਰਿੰਦਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਰਿਸ਼ਤੇਦਾਰ ਹੈ।

In The Market