LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਮੀਕ੍ਰੋਨ ਵੇਰੀਐਂਟ ਦੇ ਖਤਰੇ ਦੇ ਮੱਦੇਨਜ਼ਰ SC ਦੇ ਵਕੀਲ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

22 dec sc

ਨਵੀਂ ਦਿੱਲੀ : ਓਮੀਕ੍ਰੋਨ ਵੇਰੀਐਂਟ (Omicron Variant) ਦੇ ਖਤਰੇ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਵਕੀਲ ਨੇ ਚੋਣ ਕਮੀਸ਼ਨ ਨੂੰ ਪੱਤਰ ਲਿਖ ਕੇ ਚੁਣਾਵੀ ਰੈਲੀਆਂ ਨੂੰ ਵਰਚੂਅਲ ਕਰਾਉਣ ਦੀ ਮੰਗ ਕੀਤੀ ਹੈ।ਉਨ੍ਹਾਂ ਨੇ ਪੱਤਰ ਵਿਚ ਪੱਛਮੀ ਬੰਗਾਲ ਚੋਣਾਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇੰਨ੍ਹਾਂ ਚੁਣਾਵੀ ਰੈਲੀਆਂ ਦੇ ਚਲਦਿਆਂ ਕਿਸ ਤਰ੍ਹਾਂ ਉਥੇ ਦੀ ਸਥਿਤੀ ਖਰਾਬ ਹੋਈ ਸੀ।

Also Read : ਸੁਖਪਾਲ ਖਹਿਰਾ ਨੂੰ ਵੱਡਾ ਝਟਕਾ, ਹਾਈਕੋਰਟ ਤੋਂ ਨਹੀਂ ਮਿਲੀ ਜ਼ਮਾਨਤ

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਕੋਰੋਨਾ ਮਹਾਮਾਰੀ ਦੀ ਸਥਿਤੀ ਬਾਰੇ ਚਿੰਤਤ ਹਾਂ,ਕਿਉਂਕਿ ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਦੀ ਪੂਰੀ ਮੈਡੀਕਲ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਵਿਚ ਲਗਭਗ 2.5 ਲੱਖ ਮੌਤਾਂ ਹੋਈਆਂ ਸਨ।ਜੋਕਿ ਕੋਰੋਨਾ ਦੀ ਪਹਿਲੀ ਲਹਿਰ ਨਾਲੋਂ 1 ਲੱਖ ਵੱਧ ਮੌਤਾਂ ਹਨ।ਪੱਛਮੀ ਬੰਗਾਲ ਦੀਆਂ ਚੋਣਾਵੀ ਰੈਲੀਆਂ 'ਚ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਜਿਸ ਕਾਰਨ ਕੋਰੋਨਾ ਬਹੁਤ ਤੇਜ਼ੀ ਨਾਲ ਫੈਲਿਆ ਸੀ।

In The Market