LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਤੋੜਿਆ ਆਮ ਆਦਮੀ ਦਾ ਲੱਕ, ਛੇਵੇਂ ਦਿਨ ਵੀ ਵਧੀਆਂ ਕੀਮਤਾਂ

1 nov 4

ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਦੇਸ਼ ਭਰ ਵਿੱਚ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਲਗਾਤਾਰ ਛੇਵੀਂ ਵਾਰ ਦਿੱਲੀ ਵਿੱਚ ਪੈਟਰੋਲ ਪਹਿਲੀ ਵਾਰ 110 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਿਆ ਹੈ। ਸੋਮਵਾਰ ਸਵੇਰੇ ਜਾਰੀ ਰੇਟ ਲਿਸਟ ਮੁਤਾਬਕ ਪੈਟਰੋਲ 35 ਪੈਸੇ ਅਤੇ ਡੀਜ਼ਲ 35 ਪੈਸੇ ਮਹਿੰਗਾ ਹੋ ਗਿਆ। ਦਿੱਲੀ 'ਚ ਹੁਣ ਇਕ ਲੀਟਰ ਪੈਟਰੋਲ ਦੀ ਕੀਮਤ 109.69 ਰੁਪਏ ਅਤੇ ਡੀਜ਼ਲ ਦੀ ਕੀਮਤ 98.42 ਰੁਪਏ ਪ੍ਰਤੀ ਲੀਟਰ ਹੈ।

Also Read : ਅੱਜ ਤੋਂ ਬਦਲ ਜਾਣਗੇ WhatsApp, ਰੇਲਵੇ, ਬੈਂਕਾਂ ਨਾਲ ਜੁੜੇ ਕਈ ਨਿਯਮ, ਜਾਣੋ ਕੀ ਹੋਣਗੇ ਹੁਣ ਨਵੇਂ ਨਿਯਮ


ਮੁੰਬਈ 'ਚ ਪੈਟਰੋਲ ਦੀ ਕੀਮਤ 115.50 ਰੁਪਏ ਅਤੇ ਡੀਜ਼ਲ ਦੀ ਕੀਮਤ 106.62 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ ਪੈਟਰੋਲ ਹੁਣ 110.15 ਰੁਪਏ ਅਤੇ ਡੀਜ਼ਲ 101.56 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਚੇਨਈ 'ਚ ਇਕ ਲੀਟਰ ਪੈਟਰੋਲ ਦੀ ਕੀਮਤ 106.35 ਰੁਪਏ ਅਤੇ ਡੀਜ਼ਲ ਦੀ ਕੀਮਤ 102.59 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

Also Read : CM ਚੰਨੀ 1 ਨਵੰਬਰ ਸ਼ਾਮੀਂ 4 ਵਜੇ ਦੇਣਗੇ ਪੰਜਾਬੀਆਂ ਨੂੰ ਦੀਵਾਲੀ ਦਾ ਵੱਡਾ ਤੋਹਫਾ, ਕੀਤਾ ਟਵੀਟ


ਦੂਜੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ


ਸਿਟੀ                   ਪੈਟਰੋਲ          ਡੀਜ਼ਲ
ਲਖਨਊ               106.61         98.91
ਜੈਪੁਰ                   117.08        108.39
ਇੰਦੌਰ                  118.35        107.83
ਚੰਡੀਗੜ੍ਹ               105.59        98.16
ਦੇਹਰਾਦੂਨ             105.70        99.38
ਸ਼੍ਰੀਨਗਰ               112.85       102.60
ਲੇਹ                     116.08       106.28

ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਛੇਵੇਂ ਦਿਨ ਵਾਧਾ ਹੋਇਆ ਹੈ। ਡੀਜ਼ਲ ਦੀਆਂ ਕੀਮਤਾਂ ਪਿਛਲੇ 38 ਦਿਨਾਂ ਵਿੱਚ ਹੁਣ 30 ਗੁਣਾ ਵੱਧ ਗਈਆਂ ਹਨ, ਇਸ ਸਮੇਂ ਦੌਰਾਨ ਦਿੱਲੀ ਵਿੱਚ ਇਸਦੀ ਪ੍ਰਚੂਨ ਕੀਮਤ ਵਿੱਚ 9.90 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਡੀਜ਼ਲ ਦੀ ਕੀਮਤ ਤੇਜ਼ੀ ਨਾਲ ਵਧਣ ਨਾਲ ਦੇਸ਼ ਦੇ ਕਈ ਹਿੱਸਿਆਂ 'ਚ ਹੁਣ ਤੇਲ 100 ਰੁਪਏ ਪ੍ਰਤੀ ਲੀਟਰ ਤੋਂ ਵੀ ਜ਼ਿਆਦਾ 'ਤੇ ਮਿਲ ਰਿਹਾ ਹੈ।

Also Read : CM ਚੰਨੀ ਨੇ ਪੰਜਾਬ ਭਵਨ 'ਚ ਉੱਚ ਅਧਿਕਾਰੀਆਂ ਦੀ ਸੱਦੀ ਬੈਠਕ, ਤਿਓਹਾਰਾਂ ਸਬੰਧੀ ਹੋ ਸਕਦੇ ਨੇ ਐਲਾਨ


ਤੁਹਾਨੂੰ ਦੱਸ ਦੇਈਏ ਕਿ ਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ ਛੇ ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

In The Market