LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੰਸਦ ਦੇ ਬਜਟ ਸੈਸ਼ਨ ਦੀ ਸਮਾਪਤੀ 'ਤੇ ਪੀ.ਐੱਮ. ਮੋਦੀ ਦੀ ਸੋਨੀਆ ਗਾਂਧੀ, ਫਾਰੂਕ ਅਬਦੁੱਲਾ ਤੇ ਮੁਲਾਇਮ ਸਿੰਘ ਨਾਲ ਹੋਈ ਮੁਲਾਕਾਤ

7 ap pm modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵੀਰਵਾਰ ਨੂੰ ਸੰਸਦ ਦੇ ਬਜਟ ਸੈਸ਼ਨ (Budget Session of Parliament) ਦੀ ਸਮਾਪਤੀ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ (Lok Sabha Speaker Om Birla) ਦੇ ਚੈਂਬਰ 'ਚ ਕਾਂਗਰਸ ਮੁਖੀ ਸੋਨੀਆ ਗਾਂਧੀ, (Congress President Sonia Gandhi,) ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ (Leader Mulayam Singh Yadav), ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ (National Conference President Farooq Abdullah) ਅਤੇ ਹੋਰ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸਪੀਕਰ ਓਮ ਬਿਰਲਾ (Speaker Om Birla), ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਮੌਜੂਦ ਸਨ। ਸੰਸਦ ਦਾ ਬਜਟ ਸੈਸ਼ਨ ਅੱਜ ਯਾਨੀ ਵੀਰਵਾਰ ਨੂੰ ਅਣਮਿੱਥੇ ਸਮੇਂ ਲਈ ਖ਼ਤਮ ਹੋ ਗਿਆ।


ਤੈਅ ਪ੍ਰੋਗਰਾਮ ਦੇ ਅਧੀਨ ਬੈਠਕ 8 ਅਪ੍ਰੈਲ ਤੱਕ ਚਲਣੀ ਸੀ। ਸਵੇਰੇ ਹੇਠਲੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ,''ਸੈਸ਼ਨ ਦੌਰਾਨ ਸਦਨ ਦੀਆਂ ਬੈਠਕਾਂ ਲਗਭਗ 177 ਘੰਟੇ 50 ਮਿੰਟ ਤੱਕ ਚੱਲੀ। ਇਸ ਦੌਰਾਨ 182 ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ।'' ਉਨ੍ਹਾਂ ਦੱਸਿਆ ਕਿ ਬਜਟ ਸੈਸ਼ਨ ਲਈ ਲੋਕ ਸਭਾ ਦੀ ਕਾਰਵਾਈ 31 ਜਨਵਰੀ ਨੂੰ ਸ਼ੁਰੂ ਹੋਈ, ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਕੇਂਦਰੀ ਕਮਰੇ 'ਚ ਸੰਬੋਧਨ ਕੀਤਾ।
ਬਿਰਲਾ ਨੇ ਕਿਹਾ ਕਿ ਇਸ ਸੈਸ਼ਨ ਦੀ ਉਤਪਾਦਕਤਾ ਸਾਰਿਆਂ ਦੀ ਭਾਗੀਦਾਰੀ ਨਾਲ 129 ਫੀਸਦੀ ਰਹੀ ਹੈ। 8ਵੇਂ ਸੈਸ਼ਨ ਤੱਕ ਉਤਪਾਦਕਤਾ 106% ਰਹੀ ਹੈ। ਪਿਛਲੇ ਤਜ਼ਰਬਿਆਂ ਦੇ ਮੁਕਾਬਲੇ, ਚੱਲ ਰਿਹਾ ਸੈਸ਼ਨ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਰਿਹਾ। ਬਿਰਲਾ ਨੇ ਕਿਹਾ ਕਿ ਉਮੀਦ ਹੈ ਕਿ 2023 ਤੱਕ ਸਾਰੇ ਵਿਧਾਨ (ਵਿਧਾਨਕ ਨਾਲ ਸਬੰਧਤ) ਕਾਰਵਾਈਆਂ ਨੂੰ ਇੱਕ ਪਲੇਟਫਾਰਮ 'ਤੇ ਲਿਆਂਦਾ ਜਾਵੇਗਾ। ਜਾਣਕਾਰੀ ਮੈਟਾ-ਡਾਟਾ ਦੇ ਆਧਾਰ 'ਤੇ ਉਪਲਬਧ ਹੋਵੇਗੀ। ਉਸ ਲਈ ਕੰਮ ਚੱਲ ਰਿਹਾ ਹੈ।

In The Market