ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਓਮੀਕ੍ਰੋਨ (Omicron) ਦਾ ਇੱਕ ਮਰੀਜ਼ ਪਾਇਆ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਮਰੀਜ਼ ਫਿਲਹਾਲ LNJP ਵਿੱਚ ਦਾਖਲ ਹੈ।
Also Read : ਕੋਰੋਨਾ ਦੇ ਅੰਕੜਿਆਂ ਨੇ ਵਧਾਈ ਚਿੰਤਾ, 24 ਘੰਟਿਆਂ ‘ਚ 2,796 ਮਰੀਜ਼ਾਂ ਦੀ ਹੋਈ ਮੌਤ
ਭਾਰਤ ਵਿੱਚ ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਰਾਜਧਾਨੀ ਦਿੱਲੀ ਵਿੱਚ ਵੀ ਇਸ ਦਾ ਖ਼ਤਰਾ ਵੱਧ ਗਿਆ ਹੈ। ਜਾਣਕਾਰੀ ਮੁਤਾਬਕ ‘ਹਾਈ ਰਿਸਕ’ ਦੇਸ਼ਾਂ ਤੋਂ ਪਰਤੇ 15 ਯਾਤਰੀ ਦਿੱਲੀ ਦੇ ਐਲਐਨਜੇਪੀ (LNJP) ਹਸਪਤਾਲ ਵਿੱਚ ਦਾਖ਼ਲ ਹਨ। ਜਿੰਨ੍ਹਾਂ ਵਿਚੋਂ ਇਕ ਮਰੀਜ਼ ‘ਚ Omicron ਵੇਰੀਐਂਟ ਪਾਇਆ ਗਿਆ ਹੈ।



