ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਨੇੜੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਜੈਨਗਰ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰ ਗਏ ਹਨ। ਹਾਦਸਾ ਦੁਪਹਿਰ ਕਰੀਬ 3.15 ਵਜੇ ਵਾਪਰਿਆ। ਡਾਊਨ ਲਾਈਨ ‘ਤੇ ਰੇਲਗੱਡੀ ਨੰਬਰ 11061 ਐਲਟੀਟੀ-ਜੈਨਗਰ ਐਕਸਪ੍ਰੈਸ (ਪਵਨ ਐਕਸਪ੍ਰੈਸ) ਦੇ 11 ਡੱਬੇ ਨਾਸਿਕ ਨੇੜੇ ਲਹਿਵਿਤ ਅਤੇ ਦੇਵਲਾਲੀ ਵਿਚਕਾਰ ਪਟੜੀ ਤੋਂ ਉਤਰ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਹਾਦਸਾ ਰਾਹਤ ਰੇਲ ਗੱਡੀ ਅਤੇ ਮੈਡੀਕਲ ਵੈਨ ਮੌਕੇ ਲਈ ਰਵਾਨਾ ਹੋ ਗਈ। ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
Also Read: ਅਮਰੀਕਾ: ਕੈਲੀਫੋਰਨੀਆ ਦੀ ਰਾਜਧਾਨੀ ‘ਚ ਗੋਲੀਬਾਰੀ, 6 ਲੋਕਾਂ ਦੀ ਮੌਤ, 9 ਜ਼ਖਮੀ
ਹਾਦਸੇ ਤੋਂ ਬਾਅਦ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ
CMMT-022-22694040
CMMT- 022-67455993
ਨਾਸਿਕ ਰੋਡ – 0253-2465816
ਭੁਸਾਵਲ – 02582-220167
ਆਫ਼ਤ ਪ੍ਰਬੰਧਨ ਕਮਰਾ- 54173
ਇਨ੍ਹਾਂ ਟਰੇਨਾਂ ਵਿਚ ਵਿਘਨ ਪਿਆ
12617 ਨਿਜ਼ਾਮੂਦੀਨ ਮੰਗਲਾ ਐਕਸਪ੍ਰੈਸ
12071 ਜਾਲਨਾ ਜਨਸ਼ਤਾਬਦੀ ਐਕਸਪ੍ਰੈਸ
12188 ਜਬਲਪੁਰ ਗਰੀਬਰਥ
11071 ਵਾਰਾਣਸੀ ਐਕਸਪ੍ਰੈਸ
01027 LTT-ਗੋਰਖਪੁਰ ਸਮਰ ਸਪੈਸ਼ਲ
Also Read: ਵਿਵਾਦਾਂ ‘ਚ ਘਿਰੇ ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀ, ਸਰਕਾਰੀ ਰਿਹਾਇਸ਼ ‘ਚੋਂ ਸਮਾਨ ਗਾਇਬ
ਇਸ ਟਰੇਨ ਦਾ ਕੀਤਾ ਡਾਈਵਰਜ਼ਨ
22221 ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ ਵਾਇਆ ਦਿਵਾ-ਵਸਾਈ
ਰੇਲਵੇ ਅਧਿਕਾਰੀਆਂ ਨੇ ਦਿੱਤੀ ਇਹ ਜਾਣਕਾਰੀ
ਰੇਲਵੇ ਮੰਤਰਾਲੇ ਦੇ ਕਾਰਜਕਾਰੀ ਨਿਰਦੇਸ਼ਕ (ਸੂਚਨਾ ਅਤੇ ਪ੍ਰਚਾਰ) ਗੌਰਵ ਕ੍ਰਿਸ਼ਨ ਬਾਂਸਲ ਨੇ ਦੱਸਿਆ ਕਿ ਹਾਦਸੇ ‘ਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਸਾਹਮਣੇ ਆ ਰਹੀ ਹੈ। ਪਰ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ।



