LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੈਸ਼-ਏ-ਮੁਹੰਮਦ ਦਾ ਅੱਤਵਾਦੀ RSS ਹੈੱਡਕੁਆਰਟਰ ਦੀ ਕਰ ਰਿਹਾ ਸੀ  ਰੇਕੀ, ATS ਨੇ ਕੀਤਾ ਗ੍ਰਿਫਤਾਰ

18may attwadi

ਨਾਗਪੁਰ- ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਨਾਗਪੁਰ ਸਥਿਤ ਰਾਸ਼ਟਰੀ ਸਵੈ ਸੇਵਕ ਸੰਘ ਦੇ ਦਫਤਰ ਦੀ ਰੇਕੀ ਦੇ ਮਾਮਲੇ ਵਿਚ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀ ਰਈਸ ਅਹਿਮਦ ਅਸਦੁੱਲਾ ਸ਼ੇਖ ਨੇ ਡਾ. ਹੇਡਗੇਵਾਰ ਸਮ੍ਰਿਤੀ ਭਵਨ ਕੰਪਲੈਕਸ ਦੀ ਰੇਕੀ ਕੀਤੀ ਸੀ।

Also Read: ਅੱਜ ਚੰਡੀਗੜ੍ਹ ਕੂਚ ਕਰਨਗੇ ਕਿਸਾਨ: ਮੋਹਾਲੀ-ਚੰਡੀਗੜ੍ਹ ਬਾਰਡਰ ਸੀਲ, CM ਮਾਨ ਨਾਲ ਮੁਲਾਕਾਤ 'ਤੇ ਅੜੇ

ਨਾਗਪੁਰ ਏਟੀਐਸ ਨੇ ਉਸ ਨੂੰ ਜੰਮੂ-ਕਸ਼ਮੀਰ ਪੁਲਿਸ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ 'ਚ ਲਿਆ ਹੈ। ਰਈਸ ਅਹਿਮਦ ਅਸਦੁੱਲਾ ਸ਼ੇਖ ਪਿਛਲੇ ਸਾਲ ਜੁਲਾਈ 'ਚ ਨਾਗਪੁਰ ਆਇਆ ਸੀ ਅਤੇ ਉਸ ਨੇ ਡਾਕਟਰ ਹੇਡਗੇਵਾਰ ਸਮ੍ਰਿਤੀ ਭਵਨ ਕੰਪਲੈਕਸ ਅਤੇ ਕੁਝ ਹੋਰ ਮਹੱਤਵਪੂਰਨ ਥਾਵਾਂ 'ਤੇ ਰੇਕੀ ਕੀਤੀ ਸੀ। ਉਸ ਨੂੰ ਬਾਅਦ ਵਿੱਚ ਜੰਮੂ-ਕਸ਼ਮੀਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਰੇਕੀ ਪਾਕਿਸਤਾਨ 'ਚ ਬੈਠੇ ਆਕਾਵਾਂ ਦੇ ਕਹਿਣ 'ਤੇ ਕੀਤੀ
ਜੰਮੂ-ਕਸ਼ਮੀਰ ਪੁਲਿਸ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਅੱਤਵਾਦੀ ਨੇ ਪਾਕਿਸਤਾਨ 'ਚ ਜੈਸ਼ ਸੰਗਠਨ 'ਚ ਬੈਠੇ ਆਕਾਵਾਂ ਦੇ ਇਸ਼ਾਰੇ 'ਤੇ ਨਾਗਪੁਰ 'ਚ ਰੇਕੀ ਕੀਤੀ ਸੀ। ਇਸ ਤੋਂ ਬਾਅਦ ਨਾਗਪੁਰ ਪੁਲਿਸ ਦੇ ਅਧਿਕਾਰੀ ਵੀ ਕਸ਼ਮੀਰ ਗਏ ਅਤੇ ਉਸ ਤੋਂ ਪੁੱਛਗਿੱਛ ਕੀਤੀ। ਹੁਣ ਰਈਸ ਨੂੰ ਅਗਲੀ ਜਾਂਚ ਲਈ ਏਟੀਐਸ ਦੀ ਨਾਗਪੁਰ ਯੂਨਿਟ ਨੇ ਹਿਰਾਸਤ ਵਿੱਚ ਲਿਆ ਹੈ।

ਦਰਅਸਲ ਜੰਮੂ-ਕਸ਼ਮੀਰ 'ਚ ਰਹਿਣ ਵਾਲੇ ਅੱਤਵਾਦੀ ਰਈਸ ਅਹਿਮਦ ਅਸਦੁੱਲਾ ਸ਼ੇਖ ਨੇ ਅੱਤਵਾਦੀ ਸੰਗਠਨ ਜੈਸ਼ ਦੇ ਇਸ਼ਾਰੇ 'ਤੇ 2021 'ਚ ਨਾਗਪੁਰ 'ਚ ਆਰਐੱਸਐੱਸ ਦਫ਼ਤਰ ਦੀ ਰੇਕੀ ਕੀਤੀ ਸੀ। ਰਈਸ ਅਹਿਮਦ ਨੂੰ ਜੰਮੂ-ਕਸ਼ਮੀਰ ਦੇ ਪੰਪੋਰ ਤੋਂ ਗ੍ਰਨੇਡ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਪੁੱਛਗਿੱਛ ਵਿੱਚ ਉਸਨੇ ਖੁਲਾਸਾ ਕੀਤਾ ਸੀ ਕਿ ਉਸਨੇ ਨਾਗਪੁਰ ਵਿੱਚ ਆਰਐਸਐਸ ਦਫ਼ਤਰ ਦੀ ਰੇਕੀ ਕੀਤੀ ਸੀ।

In The Market