ਮਿਆਂਮਾਰ : ਮਿਆਂਮਾਰ ਦੀ ਹਪਕਾਂਤ ਜੇਡ ਮਾਈਨ (Hpakant jade mine) ਵਿੱਚ ਲੈਂਡਸਲਾਈਡ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ 25 ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ‘ਚ ਕਰੀਬ 70 ਲੋਕ ਲਾਪਤਾ ਹਨ। ਹਾਦਸੇ ਤੋਂ ਬਾਅਦ ਬਚਾਅ ਦਲ ਦੇ 200 ਮੈਂਬਰ ਮੌਕੇ ‘ਤੇ ਪਹੁੰਚ ਗਏ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
Also Read : ਭਾਜਪਾ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਕਾਰ ਵਿਜੈ ਇੰਦਰ ਸਿੰਗਲਾ ਦਾ ਵੱਡਾ ਬਿਆਨ
ਬਚਾਅ ਦਲ ਦੇ ਇਕ ਮੈਂਬਰ ਨੇ ਦੱਸਿਆ ਕਿ ਕਾਚਿਨ ਰਾਜ ‘ਚ ਹਪਕਾਂਟਾ ਖਾਨ ‘ਚ ਸਵੇਰੇ 4 ਵਜੇ ਦੇ ਕਰੀਬ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ‘ਚ ਕਰੀਬ 70-100 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਪਿਛਲੇ ਸਾਲ ਜੁਲਾਈ ‘ਚ ਭਾਰੀ ਮੀਂਹ ਕਾਰਨ ਕਾਚਿਨ ਸੂਬੇ ‘ਚ ਇਕ ਖਾਨ ‘ਚ ਜ਼ਮੀਨ ਖਿਸਕ ਗਈ ਸੀ। ਇਸ ਵਿੱਚ ਕਰੀਬ 300 ਲੋਕਾਂ ਦੀ ਜਾਨ ਚਲੀ ਗਈ।ac



