LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UP: ਲਲਿਤਪੁਰ ਥਾਣੇ 'ਚ ਜਬਰ-ਜਨਾਹ ਪੀੜਤਾ ਨਾਲ ਜਬਰ-ਜਨਾਹ, ਇੰਸਪੈਕਟਰ ਮੁਅੱਤਲ

4m rape

ਲਖਨਊ- ਉੱਤਰ ਪ੍ਰਦੇਸ਼ ਦੇ ਲਲਿਤਪੁਰ 'ਚ ਪੁਲਿਸ ਥਾਣੇ ਦੇ ਅੰਦਰ ਜਬਰ-ਜਨਾਹ ਪੀੜਤਾ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚ ਯੋਗੀ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਏਡੀਜੀ ਕਾਨਪੁਰ ਜ਼ੋਨ ਨੇ ਪਾਲੀ ਥਾਣੇ ਦੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਹੈ। ਇਸ ਦੇ ਨਾਲ ਹੀ ਦੋਸ਼ੀ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ। ਡੀਆਈਜੀ ਰੇਂਜ ਝਾਂਸੀ ਤੋਂ ਪੂਰੇ ਮਾਮਲੇ ਦੀ 24 ਘੰਟਿਆਂ ਵਿੱਚ ਰਿਪੋਰਟ ਮੰਗੀ ਗਈ ਹੈ। 6 ਐੱਸਆਈ, 6 ਹੈੱਡ ਕਾਂਸਟੇਬਲ, 10 ਕਾਂਸਟੇਬਲ, 5 ਮਹਿਲਾ ਕਾਂਸਟੇਬਲ, ਇੱਕ ਡਰਾਈਵਰ ਅਤੇ ਇੱਕ ਫਾਲੋਅਰ ਸਮੇਤ 29 ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।

Also Read: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ; 81 IAS/PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਲਿਸਟ

ਰਿਪੋਰਟ ਆਉਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਅਸਲ ਜ਼ਿਲੇ ਦੇ ਪਾਲੀ ਥਾਣਾ ਇੰਚਾਰਜ ਸਮੇਤ 6 ਲੋਕਾਂ 'ਤੇ 13 ਸਾਲ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜਨਾਹ ਦਾ ਦੋਸ਼ ਲੱਗਾ ਹੈ। ਮਾਮਲੇ 'ਚ ਚਾਈਲਡ ਲਾਈਨ ਦੀ ਸ਼ਿਕਾਇਤ 'ਤੇ ਪੁਲਿਸ ਸੁਪਰਡੈਂਟ ਨੇ ਗੰਭੀਰਤਾ ਦਿਖਾਉਂਦੇ ਹੋਏ ਪਾਲੀ ਸਟੇਸ਼ਨ ਦੇ ਇੰਚਾਰਜ ਤਿਲਕ ਧਾਰੀ ਸਰੋਜ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Also Read: CM ਮਾਨ ਦੀ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਖਤਮ, ਕਈ ਮੁੱਦਿਆਂ 'ਤੇ ਹੋਈ ਚਰਚਾ

ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ
ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ, ਪੋਸਕੋ ਐਕਟ, ਐਸਸੀ/ਐਸਟੀ ਐਕਟ ਸਮੇਤ ਸਬੰਧਤ ਧਾਰਾਵਾਂ ਤਹਿਤ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਪਾਲੀ ਥਾਣਾ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਸੁਪਰਡੈਂਟ ਨਿਖਿਲ ਪਾਠਕ ਅਨੁਸਾਰ ਪਾਲੀ ਥਾਣਾ ਖੇਤਰ ਦੇ ਅਧੀਨ ਰਹਿਣ ਵਾਲੀ 13 ਸਾਲਾ ਲੜਕੀ ਨੂੰ 22 ਅਪ੍ਰੈਲ ਨੂੰ ਉਸ ਦੇ ਹੀ ਪਿੰਡ ਦੇ ਹੀ ਰਹਿਣ ਵਾਲੇ ਚਾਰ ਲੜਕੇ ਭੋਪਾਲ ਲੈ ਗਏ, ਜਿੱਥੇ ਤਿੰਨ ਦਿਨ ਤੱਕ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।

Also Read: ਜੇਲ੍ਹ ਵਿਭਾਗ ਦੇ 2 ਰਿਟਾਇਰਡ DIGs ਖ਼ਿਲਾਫ਼ ਮੁਕੱਦਮਾ ਦਰਜ, ਇਹ ਸੀ ਕਾਰਨ

ਕੀ ਹੈ ਸਾਰਾ ਮਾਮਲਾ
ਐਸਪੀ ਨਿਖਿਲ ਪਾਠਕ ਅਨੁਸਾਰ ਤਿੰਨ ਦਿਨ ਬਾਅਦ ਚਾਰੇ ਮੁਲਜ਼ਮ ਨਾਬਾਲਗ ਲੜਕੀ ਨੂੰ ਪਾਲੀ ਥਾਣੇ ਲੈ ਗਏ ਅਤੇ ਉਸ ਨੂੰ ਥਾਣਾ ਇੰਚਾਰਜ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਥਾਣਾ ਇੰਚਾਰਜ ਪਾਲੀ ਨੇ ਨਾਬਾਲਗ ਲੜਕੀ ਨੂੰ ਚਾਈਲਡ ਲਾਈਨ ਭੇਜ ਦਿੱਤਾ। ਦੋ ਦਿਨ ਬਾਅਦ ਉਸ ਨੂੰ ਉਸ ਦੀ ਮਾਸੀ ਸਮੇਤ ਥਾਣੇ ਬੁਲਾਇਆ ਗਿਆ, ਜਿੱਥੇ ਪਾਲੀ ਥਾਣਾ ਇੰਚਾਰਜ ਨੇ ਬਿਆਨ ਲੈਣ ਦੇ ਬਹਾਨੇ ਨਾਬਾਲਗ ਲੜਕੀ ਨੂੰ ਕਮਰੇ ਵਿੱਚ ਲਿਜਾ ਕੇ ਜਬਰ-ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਐਸਪੀ ਨਿਖਿਲ ਪਾਠਕ ਅਨੁਸਾਰ ਨਾਬਾਲਗ ਲੜਕੀ ਨੂੰ ਉਸ ਦੀ ਮਾਸੀ ਸਮੇਤ ਚਾਈਲਡ ਲਾਈਨ ਭੇਜਿਆ ਗਿਆ, ਜਿੱਥੇ ਕਾਊਂਸਲਿੰਗ ਦੌਰਾਨ ਲੜਕੀ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ, ਜਿਸ ’ਤੇ ਚਾਈਲਡ ਲਾਈਨ ਦੀ ਸ਼ਿਕਾਇਤ ਤੋਂ ਬਾਅਦ ਪਾਲੀ ਥਾਣਾ ਇੰਚਾਰਜ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

In The Market