LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਝਾਰਖੰਡ : ਦਰੱਖਤ ਨਾਲ ਟਕਰਾਇਆ ਮਜ਼ਦੂਰਾਂ ਨਾਲ ਭਰਿਆ ਟਰੱਕ, ਇੱਕ ਦੀ ਮੌਤ, 30 ਜ਼ਖਮੀ

24 oct accident

ਝਾਰਖੰਡ : ਝਾਰਖੰਡ ਦੇ ਮੇਦੀਨਾਨਗਰ ਤੋਂ ਕਰੀਬ 32 ਕਿਲੋਮੀਟਰ ਦੂਰ ਮੇਦੀਨਾਨਗਰ-ਰਾਂਚੀ ਸੜਕ 'ਤੇ ਸਤਬਰਵਾ ਥਾਣੇ ਨੇੜੇ ਸੜਕ ਦੇ ਕਿਨਾਰੇ ਮਜ਼ਦੂਰਾਂ ਨਾਲ ਭਰਿਆ ਇੱਕ ਟਰੱਕ ਦਰੱਖਤ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਪੰਜ ਔਰਤਾਂ ਸਮੇਤ 30 ਹੋਰ ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ 10 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Also Read : ਕੋਰੋਨਾ ਮਾਮਲਿਆਂ 'ਚ ਆਈ ਗਿਰਾਵਟ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 15 ਹਜ਼ਾਰ ਤੋਂ ਵਧੇਰੇ ਮਾਮਲੇ, 561 ਮੌਤਾਂ

ਪੁਲਿਸ ਸੂਤਰਾਂ ਨੇ ਦੱਸਿਆ ਕਿ 10 ਗੰਭੀਰ ਰੂਪ ਨਾਲ ਜ਼ਖਮੀ ਮਜ਼ਦੂਰਾਂ ਨੂੰ ਨੇੜਲੇ ਤੁੰਬਾਗੜਾ ਦੇ ਨਵਜੀਵਨ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰਾਜੇਂਦਰ ਇੰਸਟੀਚਿਟ ਆਫ਼ ਮੈਡੀਕਲ ਸਾਇੰਸਿਜ਼ (ਰਾਂਚੀ) ਵਿੱਚ ਭੇਜ ਦਿੱਤਾ ਗਿਆ ਹੈ। ਬਾਕੀ ਮਜ਼ਦੂਰਾਂ ਦਾ ਨਵਜੀਵਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਤਬਰਵਾ ਥਾਣੇ ਦੇ ਇੰਚਾਰਜ ਕਰਪਾਲ ਕੁਮਾਰ ਨਾਗ ਅਨੁਸਾਰ ਮ੍ਰਿਤਕ ਮਜ਼ਦੂਰ ਦੀ ਪਛਾਣ ਬੀਰੇਂਦਰ ਓਰਾਓਂ ਵਜੋਂ ਹੋਈ ਹੈ। ਰਾਂਚੀ ਦੇ ਰਿਮਸ ਹਸਪਤਾਲ ਲਿਜਾਂਦੇ ਸਮੇਂ ਓਰਾਵਾਂ ਦੀ ਮੌਤ ਹੋ ਗਈ।

Also Read : ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਜਾਰੀ, ਲਗਾਤਾਰ 5ਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਥਾਣਾ ਇੰਚਾਰਜ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਮਰੂ ਪਿੰਡ ਦੇ ਮਜ਼ਦੂਰਾਂ ਦਾ ਇੱਕ ਸਮੂਹ ਇੱਕ ਮਿੰਨੀ ਟਰੱਕ ਵਿੱਚ ਡਾਲਟਨਗੰਜ ਰੇਲਵੇ ਸਟੇਸ਼ਨ ਵੱਲ ਆ ਰਿਹਾ ਸੀ ਜਿੱਥੋਂ ਉਨ੍ਹਾਂ ਨੂੰ ਇੱਕ ਰੇਲ ਗੱਡੀ ਫੜ ਕੇ ਉੱਤਰ ਪ੍ਰਦੇਸ਼ ਵਿੱਚ ਇੱਕ ਇੱਟਾਂ ਦੇ ਭੱਠੇ ਵਿੱਚ ਕੰਮ ਕਰਨ ਲਈ ਪਹੁੰਚਣਾ ਪਿਆ।

In The Market