LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼੍ਰੀਨਗਰ ਦੇ ਰਾਮਬਾਗ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਤਿੰਨ ਅੱਤਵਾਦੀ ਢੇਰ

24n encounter

ਸ਼੍ਰੀਨਗਰ: ਸ਼੍ਰੀਨਗਰ ਦੇ ਰਾਮਬਾਗ (Rambagh) ਇਲਾਕੇ 'ਚ ਸ਼ੁੱਕਰਵਾਰ ਦੁਪਹਿਰ ਬਾਅਦ ਅੱਤਵਾਦੀਆਂ (Terrorists) ਅਤੇ ਸੁਰੱਖਿਆ ਬਲਾਂ (Security forces) ਵਿਚਾਲੇ ਮੁਕਾਬਲਾ (Encounter) ਹੋ ਗਿਆ। ਇਸ ਮੁਕਾਬਲੇ ਵਿਚ ਤਿੰਨ ਅੱਤਵਾਦੀ ਮਾਰੇ ਜਾ ਚੁੱਕੇ ਹਨ। ਹਾਲਾਂਕਿ, ਮੁਕਾਬਲਾ ਬੰਦ ਹੋ ਗਿਆ ਹੈ ਪਰ ਸੁਰੱਖਿਆ ਦਸਤਿਆਂ ਦਾ ਆਪ੍ਰੇਸ਼ਨ ਅਜੇ ਜਾਰੀ ਹੈ। ਸ਼੍ਰੀਨਗਰ ਦੇ ਆਈ ਜੀ. ਵਿਜੇ ਕੁਮਾਰ ਨੇ ਤਿੰਨ ਅੱਤਵਾਦੀ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਰਾਹਤ ਦੀ ਗੱਲ ਇਹ ਹੈ ਕਿ ਸੁਰੱਖਿਆ ਦਸਤਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

Also Read: ਪਤੀ ਨੂੰ ਮਾਰਨ ਲਈ ਔਰਤ ਨੇ ਆਨਲਾਈਨ ਬੁੱਕ ਕੀਤਾ Hitman, ਪਰ ਬਾਜ਼ੀ ਪੈ ਗਈ ਪੁੱਠੀ 

ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਰਾਜਬਾਗ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਪੁਲਿਸ ਨੂੰ ਮਿਲੀ। ਪੁਲਿਸ ਨੇ ਤੁਰੰਤ ਫੌਜ ਅਤੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੇ ਨਾਲ ਮਿਲ ਕੇ ਸਾਂਝੀ ਤਲਾਸ਼ੀ ਮੁਹਿੰਮ ਇਲਾਕੇ ਵਿਚ ਸ਼ੁਰੂ ਕਰ ਦਿੱਤੀ। ਸੁਰੱਖਿਆ ਦਸਤਿਆਂ ਦਾ ਘੇਰਾ ਮਜ਼ਬੂਤ ਹੁੰਦਾ ਦੇਖ ਅੱਤਵਾਦੀਆਂ ਨੇ ਜਵਾਨਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਮੁਕਾਬਲੇ ਤੇਜ਼ ਹੋ ਗਏ। ਮੁਕਾਬਲੇ ਵਾਲੀ ਥਾਂ ਤੋਂ ਆਮ ਲੋਕਾਂ ਦੀ ਆਵਾਜਾਈ ਬੰਦ ਕਰਕੇ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਤੇਜ਼ ਕੀਤੀ ਗਈ। ਸ਼ਾਮ ਜਦੋਂ ਅੱਤਵਾਦੀਆਂ ਵਲੋੰ ਕਾਫੀ ਦੇਰ ਤੱਕ ਫਾਇਰਿੰਗ ਨਹੀਂ ਹੋਈ ਤਾਂ ਸੁਰੱਖਿਆ ਦਸਤਿਆਂ ਨੇ ਉਸ ਥਾਂ ਦੀ ਤਲਾਸ਼ੀ ਲਈ। ਇਸ ਦੌਰਾਨ ਉਥੋਂ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।

Also Read: ਵਿਆਹ ਦੇ ਜੋੜੇ 'ਚ ਇਮਤਿਹਾਨ ਦੇਣ ਪਹੁੰਚੀ ਲਾੜੀ, ਵੀਡੀਓ ਹੋ ਰਹੀ ਵਾਇਰਲ

ਸੂਤਰਾਂ ਮੁਤਾਬਕ ਮਾਰੇ ਗਏ ਅੱਤਵਾਦੀਆਂ ਵਿਚੋਂ ਦੋ ਦੀ ਪਛਾਣ ਮੇਹਰਾਨ ਅਤੇ ਬਾਸਿਤ ਦੇ ਰੂਪ ਵਿਚ ਹੋਈ ਹੈ। ਇਹ ਦੋਵੇਂ ਟੀ.ਆਰ.ਪੀ. ਲਈ ਕੰਮ ਕਰਦੇ ਸਨ।

Also Read: ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਦੇ ਘਰ ਆਈ ਨੰਨ੍ਹੀ ਪਰੀ, ਪਿਤਾ ਬਣੇ ਇਹ ਕ੍ਰਿਕਟਰ

In The Market