ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਗਲਵਾਰ ਯਾਨੀ ਕਿ ਅੱਜ ਸੂਬਾ ਸਰਕਾਰ ਨੇ ਕੋਵਿਡ-19 ਟੀਕਾਕਰਨ ਨਾਲ ਜੁੜੇ ਇਸ਼ਤਿਹਾਰਾਂ ’ਤੇ 78 ਲੱਖ ਰੁਪਏ ਖਰਚ ਕੀਤੇ ਹਨ।
ਪੜੋ ਹੋਰ ਖਬਰਾਂ: ਮਾਨਸੂਨ ਸੈਸ਼ਨ: ਸੰਸਦ ਵਿਚੋਂ ਗਾਇਬ ਰਹਿਣ ਵਾਲੇ ਭਾਜਪਾ ਨੇਤਾਵਾਂ ਤੋਂ ਨਾਰਾਜ਼ PM ਮੋਦੀ, ਮੰਗੀ ਲਿਸਟ
ਸੂਬਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਦਨ ਵਿਚ ਕਾਂਗਰਸ ਮੈਂਬਰ ਜਗਤ ਸਿੰਘ ਨੇਗੀ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਜੁੜੇ ਇਸ਼ਤਿਹਾਰਾਂ ’ਤੇ ਇਸ ਸਾਲ 30 ਜੂਨ ਤੱਕ ਕੁੱਲ 78,04,165 ਰੁਪਏ ਖਰਚ ਕੀਤੇ ਗਏ।
ਪੜੋ ਹੋਰ ਖਬਰਾਂ: OMG: ਮਾਂ ਨੇ ਪੜਾਈ ਲਈ ਕਿਹਾ ਤਾਂ 15 ਸਾਲਾ ਧੀ ਨੇ ਕਰ ਦਿੱਤਾ ਕਤਲ
ਮੁੱਖ ਮੰਤਰੀ ਠਾਕੁਰ ਨੇ ਕਿਹਾ ਕਿ ਅਖ਼ਬਾਰਾਂ ਅਤੇ ਮੈਗਜ਼ੀਨ ’ਚ ਇਸ਼ਤਿਹਾਰ ’ਤੇ 48,15,185 ਰੁਪਏ, ਸਮਾਚਾਰ ਵੈੱਬਸਾਈਟ ਅਤੇ ਵੈੱਬ ਪੋਰਟਲ ’ਤੇ 9,70,000 ਰੁਪਏ ਅਤੇ 228 ਹੋਰਡਿੰਗ ’ਤੇ 20,18,980 ਰੁਪਏ ਖਰਚ ਕੀਤੇ ਗਏ।





