LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਬਸੰਤੀ' ਦੇ ਪਰਿਵਾਰ ਨੂੰ ਮਨਾਉਣ ਲਈ ਮੁੜ ਟੈਂਕੀ 'ਤੇ ਚੜਿਆ 'ਵੀਰੂ', ਯੂਪੀ 'ਚ ਨੌਜਵਾਨ ਦਾ ਹਾਈਵੋਲਟੇਜ ਡਰਾਮਾ

3aug sholy

ਲਖਨਊ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ 'ਚ ਬਾਲੀਵੁੱਡ ਫਿਲਮ 'ਸ਼ੋਲੇ' 'ਚ ਧਰਮਿੰਦਰ ਦਾ ਇਹ ਸੀਨ ਅਸਲ ਜ਼ਿੰਦਗੀ 'ਚ ਦੇਖਿਆ ਗਿਆ ਸੀ। ਇੱਥੇ ਆਸ਼ਿਕ ਪ੍ਰੇਮਿਕਾ ਦੇ ਰਿਸ਼ਤੇਦਾਰਾਂ ਨੂੰ ਮਨਾਉਣ ਲਈ ਓਵਰ ਹੈੱਡ ਟੈਂਕਰ 'ਤੇ ਚੜ੍ਹ ਗਿਆ। ਫਿਰ ਪ੍ਰੇਮਿਕਾ ਨੂੰ ਆਪਣੇ ਨਾਲ ਲੈ ਜਾਣ ਦੀ ਮੰਗ ਕਰਨ ਲੱਗਾ। ਆਸ਼ਿਕ ਦੀ ਇਸ ਹਰਕਤ ਨੂੰ ਦੇਖ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। ਸਾਰਿਆਂ ਨੇ ਉਸਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਲੜਕੇ 'ਤੇ ਪਿਆਰ ਦਾ ਭੂਤ ਇਸ ਤਰ੍ਹਾਂ ਚੜਿਆ ਹੋਇਆ ਸੀ ਕਿ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ।

Also Read: ਇਸ ਕੰਪਨੀ ਨੇ ਕੱਢੀ ਵਧੀਆ Job, ਹਰ ਮਹੀਨੇ ਮਿਲੇਗੀ 6.5 ਲੱਖ ਸੈਲਰੀ

ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਉੱਥੇ ਪਹੁੰਚ ਗਏ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਲੜਕੇ ਨੂੰ ਸਮਝਾ ਕੇ ਸ਼ਾਂਤ ਕੀਤਾ ਗਿਆ ਅਤੇ ਸੁਰੱਖਿਅਤ ਹੇਠਾਂ ਲਿਆਂਦਾ ਗਿਆ। ਮਾਮਲਾ ਪਾਲੀਆ ਤਹਿਸੀਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨ ਨਾਂ ਦਾ ਲੜਕਾ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ। ਉਸਦੀ ਪ੍ਰੇਮਿਕਾ ਪਾਲੀਆ ਵਿੱਚ ਰਹਿੰਦੀ ਹੈ। ਪ੍ਰੇਮਿਕਾ ਕਿਸੇ ਹੋਰ ਭਾਈਚਾਰੇ ਨਾਲ ਸਬੰਧਤ ਹੈ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ।

ਅਸਲ 'ਚ ਅਮਨ ਨਾਲ ਲੜਕੀ ਦੀ ਮੁਲਾਕਾਤ ਦਿੱਲੀ 'ਚ ਹੋਈ ਸੀ। ਇੱਥੇ ਦੋਵੇਂ ਚਾਕਲੇਟ ਬਣਾਉਣ ਵਾਲੀ ਫੈਕਟਰੀ ਵਿੱਚ ਇਕੱਠੇ ਕੰਮ ਕਰਦੇ ਸਨ। ਕੰਮ ਕਰਦੇ ਸਮੇਂ ਦੋਵਾਂ ਵਿਚਾਲੇ ਨੇੜਤਾ ਵਧ ਗਈ ਅਤੇ ਅਫੇਅਰ ਸ਼ੁਰੂ ਹੋ ਗਿਆ। ਕੁਝ ਦਿਨ ਪਹਿਲਾਂ ਪ੍ਰੇਮਿਕਾ ਨੌਕਰੀ ਛੱਡ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਲਖੀਮਪੁਰ ਖੇੜੀ ਵਾਪਸ ਆ ਗਈ ਸੀ। ਇਸ ਦੇ ਨਾਲ ਹੀ ਪ੍ਰੇਮੀ ਅਮਨ ਵੀ ਨੌਕਰੀ ਛੱਡ ਕੇ ਮੁਜ਼ੱਫਰਨਗਰ ਚਲਾ ਗਿਆ।

Also Read: ਕੀ ਤੁਹਾਡੇ ਫੋਨ 'ਤੇ ਵੀ ਆਉਂਦੇ ਨੇ ਅਜਿਹੇ ਇਸ਼ਤਿਹਾਰ? ਹੋ ਸਕਦੈ ਡਾਟਾ ਲੀਕ

ਇਸ ਦੌਰਾਨ ਦੋਵੇਂ ਫੋਨ 'ਤੇ ਗੱਲਬਾਤ ਕਰਦੇ ਰਹਿੰਦੇ ਸਨ। ਪਰ ਅਮਨ 'ਤੇ ਪਿਆਰ ਦਾ ਭੂਤ ਇੰਨਾ ਸਵਾਰ ਹੋ ਗਿਆ ਕਿ ਉਹ ਆਪਣੀ ਪ੍ਰੇਮਿਕਾ ਨੂੰ ਲੈਣ ਲਖੀਮਪੁਰ ਖੇੜੀ ਪਹੁੰਚ ਗਿਆ। ਕਰੀਬ 2 ਘੰਟੇ ਤੱਕ ਅਮਨ ਟੈਂਕਰ 'ਤੇ ਚੜ੍ਹ ਕੇ ਡਰਾਮਾ ਕਰਦਾ ਰਿਹਾ ਤਾਂ ਜੋ ਪ੍ਰੇਮਿਕਾ ਦੇ ਪਰਿਵਾਰਕ ਮੈਂਬਰ ਵਿਆਹ ਲਈ ਰਾਜ਼ੀ ਹੋ ਜਾਣ। ਦੱਸਿਆ ਜਾ ਰਿਹਾ ਹੈ ਕਿ ਆਖਿਰਕਾਰ ਪ੍ਰੇਮਿਕਾ ਦੀ ਮਾਂ ਦੋਹਾਂ ਦੇ ਵਿਆਹ ਲਈ ਰਾਜ਼ੀ ਹੋ ਗਈ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਦਾ ਲਿਖਤੀ ਭਰੋਸਾ ਦਿੱਤਾ ਤਾਂ ਲੜਕਾ ਟੈਂਕੀ ਤੋਂ ਹੇਠਾਂ ਉਤਰ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

In The Market