ਵਰਚੁਅਲ ਸੁਣਵਾਈ ‘ਚ ਕੋਲਡ ਡ੍ਰਿੰਕ ਪੀਂਦੇ ਦਿਖੇ ਪੁਲਿਸ ਅਧਿਕਾਰੀ, ਕੋਰਟ ਨੇ ਦਿੱਤੀ ਇਹ ਸਜ਼ਾ

ਗਾਂਧੀਨਗਰ- ਗੁਜਰਾਤ ਹਾਈ ਕੋਰਟ ਦੇ ਮੁੱਖ ਜੱਜ ਨੇ ਮੰਗਲਵਾਰ ਨੂੰ ਆਨਲਾਈਨ ਸੁਣਵਾਈ ਦੌਰਾਨ ਕੋਲਡ ਡ੍ਰਿੰਕ ਪੀਂਦੇ ਪਾਏ ਜਾਣ ਉੱਤੇ ਇਕ ਪੁਲਿਸ ਅਧਿਕਾਰੀ ਨੂੰ ਬਾਰ ਐਸੋਸੀਏਸ਼ਨ…

ਗਾਂਧੀਨਗਰ- ਗੁਜਰਾਤ ਹਾਈ ਕੋਰਟ ਦੇ ਮੁੱਖ ਜੱਜ ਨੇ ਮੰਗਲਵਾਰ ਨੂੰ ਆਨਲਾਈਨ ਸੁਣਵਾਈ ਦੌਰਾਨ ਕੋਲਡ ਡ੍ਰਿੰਕ ਪੀਂਦੇ ਪਾਏ ਜਾਣ ਉੱਤੇ ਇਕ ਪੁਲਿਸ ਅਧਿਕਾਰੀ ਨੂੰ ਬਾਰ ਐਸੋਸੀਏਸ਼ਨ ਨੂੰ ਕੋਲਡ ਡ੍ਰਿੰਕ ਦੀਆਂ 100 ਬੋਤਲਾਂ ਵੰਡਣ ਦਾ ਹੁਕਮ ਦਿੱਤਾ। ਮੁੱਖ ਜੱਜ ਅਰਵਿੰਦ ਕੁਮਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਆਨਲਾਈਨ ਸੁਣਵਾਈ ਦੌਰਾਨ ਇਕ ਵਕੀਲ ਵਲੋਂ ਸਮੋਸਾ ਖਾਣ ਦੇ ਲਈ ਉਸ ਨੂੰ ਫਟਕਾਲ ਲਾਈ ਗਈ ਸੀ।

Also Read: PM ਮੋਦੀ ਦੀ ਡਿਪਟੀ CM ਵਾਲੀ ਟਿੱਪਣੀ ‘ਤੇ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ

ਮੁੱਖ ਜੱਜ ਨੇ ਵਰਚੁਅਲ ਸੁਣਵਾਈ ਦੌਰਾਨ ਗੌਰ ਕੀਤਾ ਕਿ ਇਕ ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਅਧਿਕਾਰੀ ਏ.ਐੱਮ.ਰਾਠੌੜ ਕੁਝ ਪੀ ਰਹੇ ਹਨ, ਜੋ ਕਿ ਕੋਲਡ ਡ੍ਰਿੰਕ ਜਿਹਾ ਲੱਗ ਰਿਹਾ ਸੀ। ਮੁੱਖ ਜੱਜ ਨੇ ਅਧਿਕਾਰੀ ਨੂੰ ਉਸ ਦੇ ਵਿਵਹਾਰ ਲਈ ਫਟਕਾਰ ਲਾਈ ਤੇ ਉਸ ਨੂੰ ਬਾਰ ਐਸੋਸੀਏਸ਼ਨ ਨੂੰ ਕੋਲਡ ਡ੍ਰਿੰਕ ਦੀਆਂ 100 ਬੋਤਲਾਂ ਵੰਡਣ ਦਾ ਹੁਕਮ ਦਿੱਤਾ। ਅਦਾਲਤ ਨੇ ਕਿਹਾ ਕਿ ਅਜਿਹਾ ਨਹੀਂ ਕਰਨ ਦੌਰਾਨ ਉਸ ਉੱਤੇ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।

Also Read: ਸੈਲਫੀ ਦਾ ਚੱਕਰ ਬਣਿਆ ਜਾਨ ਦਾ ਦੁਸ਼ਮਣ, ਟਰੇਨ ਦੀ ਲਪੇਟ ‘ਚ ਆਏ 4 ਨੌਜਵਾਨ

Leave a Reply

Your email address will not be published. Required fields are marked *