LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟਾਟਾ ਸਟੀਲ ਪਲਾਂਟ 'ਚ ਲੱਗੀ ਭਿਆਨਕ ਅੱਗ, ਗੈਸ ਲਾਈਨ 'ਚ ਹੋਇਆ ਸੀ ਧਮਾਕਾ

7m aaag

ਜਮਸ਼ੇਦਪੁਰ- ਜਮਸ਼ੇਦਪੁਰ ਦੇ ਟਾਟਾ ਸਟੀਲ ਪਲਾਂਟ 'ਚ ਧਮਾਕੇ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਜਿਸ ਹਿੱਸੇ 'ਚ ਅੱਗ ਲੱਗੀ ਉਹ ਫਿਲਹਾਲ ਕੰਮ ਨਹੀਂ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ 10:20 ਵਜੇ ਦੇ ਕਰੀਬ ਲੱਗੀ ਅਤੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Also Read: ਇਮਰਾਨ ਖਾਨ ਨੇ ਇੰਟਰਵਿਊ 'ਚ ਖੁਦ ਨੂੰ ਕਿਹਾ 'ਗਧਾ', ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਟਾਟਾ ਸਟੀਲ ਪਲਾਂਟ 'ਚ ਅੱਗ ਲੱਗਣ ਦੀ ਸੂਚਨਾ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਟਵੀਟ ਕੀਤਾ ਕਿ ਜਮਸ਼ੇਦਪੁਰ ਦੇ ਟਾਟਾ ਸਟੀਲ ਪਲਾਂਟ 'ਚ ਧਮਾਕੇ ਦੀ ਖ਼ਬਰ ਹੈ। ਜ਼ਿਲ੍ਹਾ ਪ੍ਰਸ਼ਾਸਨ, ਟਾਟਾ ਸਟੀਲ ਪ੍ਰਬੰਧਨ ਨਾਲ ਤਾਲਮੇਲ ਕਰਕੇ ਜ਼ਖਮੀਆਂ ਦੇ ਜਲਦੀ ਇਲਾਜ ਲਈ ਕਾਰਵਾਈ ਕਰ ਰਿਹਾ ਹੈ।

Also Read: KBC Lottery ਦੇ ਨਾਂ 'ਤੇ ਧੋਖਾਧੜੀ! ਜੇਕਰ ਤੁਹਾਨੂੰ ਵੀ ਆਉਂਦਾ ਹੈ ਅਜਿਹਾ ਮੈਸੇਜ ਤਾਂ ਨਾ ਕਰੇ ਗਲਤੀ

ਜਾਣਕਾਰੀ ਮੁਤਾਬਕ ਟਾਟਾ ਸਟੀਲ ਦੇ ਜਮਸ਼ੇਦਪੁਰ ਪਲਾਂਟ ਦੇ ਕੋਕ ਡਿਵੀਜ਼ਨ 'ਚ ਜ਼ੋਰਦਾਰ ਧਮਾਕੇ ਤੋਂ ਬਾਅਦ ਪਲਾਂਟ 'ਚ ਅੱਗ ਲੱਗ ਗਈ। ਧਮਾਕੇ ਅਤੇ ਅੱਗ ਦੀ ਖ਼ਬਰ ਤੋਂ ਬਾਅਦ ਪਲਾਂਟ ਵਿੱਚ ਕੁਝ ਸਮੇਂ ਲਈ ਹਫੜਾ-ਦਫੜੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਕੋਕ ਪਲਾਂਟ ਦੀ ਬੈਟਰੀ ਨੰਬਰ 5, 6 ਅਤੇ 7 ਦੇ ਕਰਾਸ ਓਵਰ 'ਚ ਅਚਾਨਕ ਧਮਾਕਾ ਹੋ ਗਿਆ। ਗੈਸ ਲੀਕ ਵੀ ਹੋਈ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਇਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ, ਜਿਸ ਦੀ ਲੱਤ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਨੂੰ ਟਾਟਾ ਮੁੱਖ ਹਸਪਤਾਲ ਲਿਜਾਇਆ ਗਿਆ ਹੈ।

In The Market