LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਹਿੰਸਾ ਮਾਮਲੇ ਨੂੰ ਲੈਕੇ ਅੱਜ ਰਾਸ਼ਟਰਪਤੀ ਨੂੰ ਮਿਲੇਗਾ ਕਾਂਗਰਸ ਦਾ ਵਫਦ 

13 oct congress party

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਪਾਰਟੀ ਦਾ ਵਫਦ ਲਖੀਮਪੁਰ ਹਿੰਸਾ ਮਾਮਲੇ ਨੂੰ ਲੈਕੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਇਸ ਘਟਨਾ ਨਾਲ ਜੁੜਿਆ ਇਕ ਮੰਗ ਪੱਤਰ ਸੋਂਪੇਗਾ।ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕੀ ਪਾਰਟੀ ਦਾ ਇਹ ਵਫਦ ਸਵੇਰੇ 11:30 ਵਜੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।

Also Read : ਪੰਜਾਬ ਦੇ ਮਸ਼ਹੂਰ ਡਰੱਗ ਮਾਮਲੇ ਦੀ ਸੁਣਵਾਈ ਅੱਜ, ਸਿੱਧੂ ਨੇ ਟਵੀਟ ਕਰ ਆਖੀ ਇਹ ਗੱਲ


ਵਫਦ 'ਚ ਕਿਹੜੇ-ਕਿਹੜੇ ਨੇਤਾ ਹੋਣਗੇ ਸ਼ਾਮਲ?
ਕਾਂਗਰਸ ਦੇ ਇਸ 7 ਮੈਂਬਰੀ ਵਫਦ 'ਚ ਰਾਹੁਲ ਗਾਂਧੀ ਤੋਂ ਇਲਾਵਾ ਮਲਿਕਾਅਰਜੁਨ ਖੜਗੇ,ਏਕੇ ੲੰਟਨੀ,ਗੁਲਾਮ ਨਬੀ ਆਜ਼ਾਦ,ਲੋਕਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ,ਪਾਰਟੀ ਮਹਾ ਸਚਿਵ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕੇਸੀ ਵੇਣੂਗੋਪਾਲ ਵੀ ਸ਼ਾਮਲ ਹੋਣਗੇ।

Also Read : CM ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ 'ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ' ਦੀ ਪੁਲਿਸ ਨਾਲ ਝੜਪ, ਕਈ ਜ਼ਖਮੀ


26 ਅਕਤੂਬਰ ਨੂੰ ਲਖਨਊ 'ਚ ਮਹਾਪੰਚਾਇਤ ਕਰਨਗੇ ਕਿਸਾਨ
ਉਥੇ ਹੀ ਲਖੀਮਪੁਰ ਹਿੰਸਾ ਮਾਮਲੇ 'ਚ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤੀ ਕਿਸਾਨ ਯੂਨਿਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਅਜੈ ਮਿਸ਼ਰਾ ਟੇਨੀ ਦੇ ਅਸਤੀਫੇ ਦੀ ਮੰਗ ਕੀਤੀ ਹੈ।ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਜਦ ਤਕ ਅਜੈ ਮਿਸ਼ਰਾ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਉਦੋਂ ਤਕ ਨਿਰਪੱਖ ਜਾਂਚ ਹੋਣੀ ਮੁਸ਼ਕਿਲ ਹੈ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ ਤਾਂ ਉਹ ਫਿਰ ਉਹ ਅੰਦੋਲਨ ਸ਼ੁਰੂ ਕਰਨਗੇ।ਇਸਨੂੰ ਲੈਕੇ ਲਖਨਊ 'ਚ ਮਹਾਪੰਚਾਇਤ ਕੀਤੀ ਜਾਵੇਗੀ।

Also Read : ਚੰਨੀ ਸਰਕਾਰ ਦਾ ਵੱਡਾ ਫੈਸਲਾ, ਹੁਣ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇਗੀ ਵਿੱਤੀ ਸਹਾਇਤਾ


ਅਰਦਾਸ ਸਮੇਂ ਕਿਸਾਨਾਂ ਨੇ ਲਏ ਵੱਡੇ ਫੈਸਲੇ
-15 ਅਕਤੂਬਰ ਨੂੰ ਪ੍ਰਧਾਨਮੰਤਰੀ ਦਾ ਪੁਤਲਾ ਪੂਰੇ ਦੇਸ਼ ਵਿਚ ਫੂਕਿਆ ਜਾਵੇਗਾ।
-18 ਅਕਤੂਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ।
-24 ਅਕਤੂਬਰ ਨੂੰ ਅਸਥੀਆਂ ਦਾ ਵਿਸਰਜਨ ਕੀਤਾ ਜਾਵੇਗਾ।
-5 ਮ੍ਰਿਤਕ ਕਿਸਾਨਾਂ ਦਾ ਸ਼ਹੀਦੀ ਸਮਾਰਕ ਬਣਾਇਆ ਜਾਵੇਗਾ।
-26 ਅਕਤੂਬਰ ਨੂੰ ਲਖਨਊ 'ਚ ਕੀਤੀ ਜਾਵੇਗੀ ਮਹਾਪੰਚਾਇਤ 

In The Market