ਫਰੀਦਾਬਾਦ : ਦਿੱਲੀ ਨਾਲ ਲਗਦੇ ਫਰੀਦਾਬਾਦ ‘ਚ ਕ੍ਰਾਈਮ ਬ੍ਰਾਂਚ ਨੇ ਸੈਕਟਰ 23 ਦੇ ਇਕ ਮਕਾਨ ‘ਚ ਛਾਪੇਮਾਰੀ ਕੀਤੀ ਹੈ।ਜਿਥੇ ਉਨ੍ਹਾਂ ਨੇ ਇਕ ਕਰੋੜ ਦੀ ਨਗਦੀ ਬਰਾਮਦ ਕੀਤੀ ਹੈ।ਪੁਲਿਸ ਦਾ ਦਾਅਵਾ ਹੈ ਕਿ ਇਹ ਪੈਸੇ ਮ੍ਰਿਤਕ ਨਸ਼ਾ ਤਸਕਰ ਬਰਜਿੰਦਰ ਉਰਫ ਲਾਲਾ ਦੇ ਹਨ। ਫਿਲਹਾਲ ਪੁਲਿਸ ਨੇ ਇਨਕਮ ਟੈਕਸ ਵਿਭਾਗ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਹੈ।
Also Read : ਮਨੀਸ਼ ਤਿਵਾੜੀ ਨੇ ਘੇਰੀ ਚੰਨੀ ਸਰਕਾਰ, ਟਵੀਟ ਕਰ ਚੁੱਕਿਆ ਇਹ ਮੁੱਦਾ
ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਸ ਮਕਾਨ ‘ਚ ਵੱਡੀ ਮਾਤਰਾ ਡਰੱਗ ਹੋਣ ਦੀ ਖ਼ਬਰ ਮਿਲੀ ਸੀ,ਪਰ ਜਦ ਅਸੀ ਛਾਪਾ ਮਾਰਿਆ ਤਾਂ ਸਾਨੂੰ ਵੱਡੀ ਮਾਤਰਾ ‘ਚ ਕੈਸ਼ ਮਿਿਲਆ।ਕ੍ਰਾਈਮ ਬ੍ਰਾਂਚ ਇੰਚਾਰਜ ਮੁਤਾਬਿਕ ਇਹ ਮਕਾਨ ਨਸ਼ੇ ਦਾ ਕਰੋਬਾਰ ਕਰਨ ਵਾਲੇ ਮ੍ਰਿਤਕ ਲਾਲਾ ਦੇ ਸਾਲੇ ਦਾ ਹੈ।ਪੁੱਛਗਿੱਛ ਕਰਨ ‘ਤੇ ਮ੍ਰਿਤਕ ਦੇ ਸਾਲੇ ਨੇ ਦੱਸਿਆ ਕਿ ਇਹ ਰਕਮ ਲਾਲਾ ਨੇ ਉਸਨੂੰ ਰੱਖਣ ਲਈ ਦਿੱਤੀ ਸੀ।



