ਲਾਲੂ ਪ੍ਰਸਾਦ ਯਾਦਵ ਦੀ ਵਿਗੜੀ ਸਿਹਤ, ਏਅਰ ਐਂਬੂਲੈਂਸ ਰਾਹੀਂ ਲਿਆਂਦੇ ਜਾਣਗੇ ਦਿੱਲੀ

ਨਵੀਂ ਦਿੱਲੀ- ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ। ਲਾਲੂ ਪ੍ਰਸਾਦ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਲਿਆਂਦਾ ਜਾਵੇਗਾ। ਉਹ…

ਨਵੀਂ ਦਿੱਲੀ- ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ। ਲਾਲੂ ਪ੍ਰਸਾਦ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਲਿਆਂਦਾ ਜਾਵੇਗਾ। ਉਹ ਦਿੱਲੀ ਏਮਸ ਦੇ ਲਈ ਅੱਜ ਸ਼ਾਮ 3 ਵਜੇ ਤੋਂ 5 ਵਜੇ ਦੇ ਵਿਚਾਲੇ ਰਵਾਨਾ ਹੋਣਗੇ। ਰਿਮਸ ਤੋਂ ਲੈ ਕੇ ਏਅਰਪੋਰਟ ਤੱਕ ਗ੍ਰੀਨ ਕਾਰੀਡੋਰ ਬਣਾਇਆ ਜਾਵੇਗਾ।

Also Read: ਭਗਵੰਤ ਮਾਨ ਨੇ PM ਮੋਦੀ ਤੋਂ ਮਿਲਣ ਦਾ ਮੰਗਿਆ ਸਮਾਂ, ਪੰਜਾਬ ਦੇ ਮੁੱਦਿਆਂ ‘ਤੇ ਚਾਹੁੰਦੇ ਨੇ ਚਰਚਾ

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕ੍ਰਿਏਟਿਨਿਨ ਲੈਵਲ 4.1 ਤੋਂ ਵਧ ਕੇ 4.6 ਹੋ ਗਿਆ ਹੈ। ਲਾਲੂ ਦੀ ਤਬੀਅਤ ਨੂੰ ਦੇਖਦੇ ਹੋਏ ਮੈਡੀਕਲ ਬੋਰਡ ਦੀ ਬੈਠਕ ਬੁਲਾਈ ਗਈ ਹੈ। ਰਿਮਸ ਮੈਡੀਕਲ ਬੋਰਡ ਦੇ ਡਾਕਟਰਾਂ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਏਮਸ ਭੇਜਣ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ। ਹਾਲਾਂਕਿ ਏਮਸ ਵਿਚ ਰੈਫਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Also Read: ਪ੍ਰੇਮ ਵਿਆਹ ਦਾ ਦਰਦਨਾਕ ਅੰਤ, 19 ਸਾਲਾ ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਲਾਲੂ ਨੂੰ ਪਿਛਲੇ ਮਹੀਨੇ ਸੁਣਾਈ ਗਈ ਸੀ 5 ਸਾਲ ਦੀ ਸਜ਼ਾ
ਇਸ ਤੋਂ ਪਹਿਲਾਂ 21 ਫਰਵਰੀ ਨੂੰ ਲਾਲੂ ਪ੍ਰਸਾਦ ਯਾਦਵ ਨੂੰ ਡੋਰਾਂਡਾ ਫੰਡ ਨਾਲ ਜੁੜੇ ਚਾਰਾ ਘੋਟਾਲਾ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਉੱਤੇ 60 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਸੀਬੀਆਈ ਦੀ ਸਪੈਸ਼ਲ ਕੋਰਟ ਦੇ ਜੱਜ ਐੱਸ.ਕੇ. ਸ਼ਸ਼ਿ ਨੇ ਇਹ ਫੈਸਲਾ ਸੁਣਾਇਆ ਸੀ।

Also Read: ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, 37 ਹਜ਼ਾਰ ਕਰੋੜ ਦਾ ਆਰਜ਼ੀ ਬਜਟ ਪਾਸ

ਡੋਰਾਂਡਾ ਫੰਡ ਦਾ ਮਾਮਲਾ ਚਾਰਾ ਘੋਟਾਲਾ ਦਾ ਸਭ ਤੋਂ ਵੱਡਾ ਮਾਮਲਾ ਸੀ। ਚਾਰਾ ਘੋਟਾਲਾ ਵਿਚ ਲਾਲੂ ਪ੍ਰਸਾਦ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਸੀ। ਸੀਬੀਆਈ ਵਲੋਂ ਕਿਹਾ ਗਿਆ ਸੀ ਕਿ ਲਾਲੂ ਯਾਦਵ ਜਦੋਂ ਵਿੱਤ ਮੰਤਰੀ, ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੀ ਨੱਕ ਹੇਠ ਇਹ ਸਭ ਕੁਝ ਹੋਇਆ, ਯਾਨੀ ਇਹ ਸਭ ਉਨ੍ਹਾਂ ਦੀ ਜਾਣਕਾਰੀ ਵਿਚ ਸੀ। ਸੀਬੀਆਈ ਦੀ ਸਪੈਸ਼ਲ ਕੋਰਟ ਨੇ 15 ਫਰਵਰੀ ਨੂੰ ਲਾਲੂ ਯਾਦਵ ਸਣੇ ਹੋਰਾਂ ਦੋਸ਼ੀਆਂ ਨੂੰ 139.5 ਕਰੋੜ ਰੁਪਏ ਦੇ ਡੋਰੰਡਾ ਫੰਡ ਮਾਮਲੇ ਨਾਲ ਜੁੜੇ ਚਾਰਾ ਘੋਟਾਲਾ ਵਿਚ ਦੋਸ਼ੀ ਪਾਇਆ ਸੀ। ਕੋਰਟ ਨੇ ਉਦੋਂ ਸਜ਼ਾ ਦਾ ਐਲਾਨ ਨਹੀਂ ਕੀਤਾ ਸੀ।

Leave a Reply

Your email address will not be published. Required fields are marked *