LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਸਾਮ ’ਚ ਬਿਜਲੀ ਡਿੱਗਣ ਤੇ ਮੀਂਹ ਨਾਲ ਸਬੰਧਿਤ ਘਟਨਾਵਾਂ 'ਚ 8 ਹਲਾਕ

16a bijli

ਗੁਹਾਟੀ- ਅਸਾਮ ’ਚ ਵੱਖ-ਵੱਖ ਥਾਵਾਂ ’ਤੇ ਬਿਜਲੀ ਡਿੱਗਣ, ਹਨ੍ਹੇਰੀ ਅਤੇ ਮੋਹਲੇਧਾਰ ਮੀਂਹ ਕਾਰਨ 2 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਇਕ ਸਰਕਾਰੀ ਬੁਲੇਟਿਨ ’ਚ ਇਹ ਜਾਣਕਾਰੀ ਦਿੱਤੀ ਗਈ। ਅਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਮੁਤਾਬਕ ਵੀਰਵਾਰ ਨੂੰ ਅਸਾਮ ਦੇ ਕਈ ਹਿੱਸਿਆਂ ’ਚ ‘ਬੋਰਦੋਈਸਿਲਾ’ ਮੀਂਹ ਕਾਰਨ ਪਾਣੀ ਭਰ ਗਿਆ। ਸੂਬੇ ’ਚ ਗਰਮੀਆਂ ਦੇ ਮੌਸਮ ’ਚ ਪੈਣ ਵਾਲੇ ਮੀਂਹ ਨੂੰ ‘ਬੋਰਦੋਈਸਿਲਾ’ ਕਿਹਾ ਜਾਂਦਾ ਹੈ। 

Also Read: 'ਸਾਕਾ ਸ੍ਰੀ ਪੰਜਾ ਸਾਹਿਬ ਦੇ 100 ਸਾਲਾ ਮੌਕੇ ਸਾਕੇ ਦੇ ਆਗੂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ'

ਸਰਕਾਰੀ ਬੁਲੇਟਿਨ ਮੁਤਾਬਕ ਹਨ੍ਹੇਰੀ ਅਤੇ ਮੀਂਹ ਕਾਰਨ ਜਾਨੀ-ਮਾਲੀ ਨੁਕਸਾਨ ਹੋਣ ਦੇ ਨਾਲ-ਨਾਲ ਕਈ ਮਕਾਨ ਵੀ ਨੁਕਸਾਨੇ ਗਏ। ਥਾਂ-ਥਾਂ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਵੀ ਉਖੜ ਗਏ। ਅਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਮੁਤਾਬਕ ਸ਼ੁੱਕਰਵਾਰ ਨੂੰ ਡਿਬਰੂਗੜ੍ਹ ’ਚ ਹਨ੍ਹੇਰੀ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ’ਚ 12 ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ। ਅਥਾਰਟੀ ਨੇ ਦੱਸਿਆ ਕਿ ਬਾਰਪੇਟਾ ਜ਼ਿਲ੍ਹੇ ’ਚ ਵੀਰਵਾਰ ਨੂੰ ਹਨ੍ਹੇਰੀ ਅਤੇ ਮੀਂਹ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਗੋਲਪਾਰਾ ਜ਼ਿਲ੍ਹੇ ’ਚ 15 ਸਾਲ ਦੇ ਇਕ ਬੱਚੇ ਦੀ ਜਾਨ ਚੱਲੀ ਗਈ। ਮੀਂਹ ਕਾਰਨ ਪਿਛਲੇ ਦੋ ਦਿਨਾਂ ’ਚ ਘੱਟ ਤੋਂ ਘੱਟ 7,378 ਮਕਾਨ ਅਤੇ ਹੋਰ ਢਾਂਚੇ ਨੁਕਸਾਨੇ ਗਏ ਹਨ।

Also Read: ਸੰਯੁਕਤ ਕਿਸਾਨ ਮੋਰਚਾ ਦੀ ਪੰਜਾਬ CM ਨਾਲ ਭਲਕੇ ਮੀਟਿੰਗ, ਵਿਚਾਰੇ ਜਾਣਗੇ ਇਹ ਮੁੱਦੇ

In The Market