ਹਰਿਆਣਾ ਸਰਕਾਰ ਨੇ ਬਣਾਈ ਉੱਚ ਪੱਧਰੀ ਕਮੇਟੀ, SKM ਨਾਲ ਰਸਤੇ ਖੋਲਣ ਬਾਰੇ ਕਰੇਗੀ ਗੱਲਬਾਤ

ਚੰਡੀਗੜ੍ਹ- ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ ਵਿਚ ਚੱਲ ਰਹੀ ਉੱਚ ਪੱਧਰੀ ਬੈਠਕ ਖਤਮ ਹੋ ਗਈ ਹੈ। ਇਹ ਬੈਠਕ ਸੁਪਰੀਮ ਕੋਰਟ ਦੇ ਹੁਕਮਾਂ ਦੀ…

ਚੰਡੀਗੜ੍ਹ- ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ ਵਿਚ ਚੱਲ ਰਹੀ ਉੱਚ ਪੱਧਰੀ ਬੈਠਕ ਖਤਮ ਹੋ ਗਈ ਹੈ। ਇਹ ਬੈਠਕ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬੁਲਾਈ ਗਈ ਸੀ। ਬੈਠਕ ਤੋਂ ਬਾਅਦ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਰਸਤੇ ਖੋਲਣ ਬਾਰੇ ਕਿਸਾਨਾਂ ਨਾਲ ਗੱਲਬਾਤ ਕਰੇਗੀ।

 

ਪੜੋ ਹੋਰ ਖਬਰਾਂ: ‘ਸ਼ਰਾਬ’ ਗਾਣੇ ਕਾਰਨ ਸਪੀਡ ਰਿਕਾਰਡ ਕੰਪਨੀ ਸਣੇ ਹਰਜੀਤ ਹਰਮਨ ਤੇ ਕਰਨ ਔਜਲਾ ਨੂੰ ਨੋਟਿਸ ਜਾਰੀ

ਬੈਠਕ ਬਾਰੇ ਜਾਣਕਾਰੀ ਗ੍ਰਹਿ ਮੰਤਰੀ ਅਨਿਲ ਵਿੱਜ ਵਲੋਂ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਗ੍ਰਹਿ ਸਕੱਤਰ ਰਾਜੀਵ ਅਰੋੜਾ ਦੀ ਪ੍ਰਧਾਨਗੀ ਵਿਚ ਪ੍ਰਦੇਸ਼ ਪੱਧਰੀ ਉੱਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਡੀਜੀਪੀ, ਏਡੀਜੀ ਲਾਅ ਐਂਡ ਆਰਡਰ ਤੇ ਕਈ ਹੋਰ ਅਧਿਕਾਰੀ ਸ਼ਾਮਲ ਰਹਿਣਗੇ। ਇਹ ਕਮੇਟੀ ਸੰਯੁਕਤ ਕਿਸਾਨ ਮੋਰਚੇ ਨਾਲ ਦਿੱਲੀ ਬਾਰਡਰ ਉੱਤੇ ਰਸਤਾ ਖੋਲਣ ਨੂੰ ਲੈ ਕੇ ਗੱਲਬਾਤ ਕਰੇਗੀ।

ਪੜੋ ਹੋਰ ਖਬਰਾਂ: ਸੋਨੂ ਸੂਦ ਘਰ ਪਹੁੰਚਿਆ ਇਨਕਮ ਟੈਕਸ ਵਿਭਾਗ, ਖਾਤਿਆਂ ਦੀ ਕਰ ਰਿਹਾ ਜਾਂਚ

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਕਿਸਾਨ ਅੰਦੋਲਨ ਕਾਰਨ ਆਵਾਜਾਈ ਸਬੰਧੀ ਆ ਰਹੀਆਂ ਦਿੱਕਤਾਂ ਦਾ ਹੱਲ ਕੱਢਣ ਦੀ ਹਿਦਾਇਤ ਜਾਰੀ ਕੀਤੀ ਗਈ ਸੀ। ਇਸ ਤੋਂ ਇਲਾਵਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਨੋਟਿਸ ਨੂੰ ਲੈ ਕੇ ਇਸ ਬੈਠਕ ਵਿਚ ਫਿਲਹਾਲ ਕੋਈ ਚਰਚਾ ਨਹੀਂ ਹੋਈ ਹੈ। ਇਸ ਦੌਰਾਨ ਅਨਿਲ ਵਿੱਜ ਨੇ ਕਿਹਾ ਕਿ ਇਸ ਦਾ ਅਜੇ ਸਾਨੂੰ ਨੋਟਿਸ ਮਿਲਿਆ ਹੈ ਤੇ ਇਸ ਉੱਤੇ ਬਾਅਦ ਵਿਚ ਚਰਚਾ ਕੀਤੀ ਜਾਵੇਗੀ।

ਪੜੋ ਹੋਰ ਖਬਰਾਂ: ਆਟੋ ਸੈਕਟਰ ‘ਤੇ ਮਿਹਰਬਾਨ PM ਮੋਦੀ, ਕੀਤਾ 25,938 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ

Leave a Reply

Your email address will not be published. Required fields are marked *