75 ਵਿਆਹ, 200 ਲੜਕੀਆਂ ਦੀ ਤਸਕਰੀ, ਇੰਦੌਰ ‘ਚ ਫੜਿਆ ਗਿਆ ਮਨੁੱਖੀ ਤਸਕਰੀ ਦਾ ਵੱਡਾ ਗੁਰਗਾ

ਇੰਦੌਰ : ਐੱਮਪੀ ਵਿਚ ਇੰਦੌਰ ਦੀ ਗ੍ਰਿਫਤ ਵਿਚ ਆਏ ਬੰਗਲਾਦੇਸ਼ੀ ਲੜਕੀਆਂ ਦੇ ਤਸਕਰ ਮੁਨੀਰ ਉਰਫ ਮੁਨੀਰੁਲ ਨੇ ਪੁੱਛਗਿੱਛ ਵਿਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।…

ਇੰਦੌਰ : ਐੱਮਪੀ ਵਿਚ ਇੰਦੌਰ ਦੀ ਗ੍ਰਿਫਤ ਵਿਚ ਆਏ ਬੰਗਲਾਦੇਸ਼ੀ ਲੜਕੀਆਂ ਦੇ ਤਸਕਰ ਮੁਨੀਰ ਉਰਫ ਮੁਨੀਰੁਲ ਨੇ ਪੁੱਛਗਿੱਛ ਵਿਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਦੋਸ਼ੀ ਨੇ ਬੰਗਲਾਦੇਸ਼ ਤੋਂ 200 ਤੋਂ ਵਧੇਰੇ ਲੜਕੀਆਂ ਨੂੰ ਲਿਆਕੇ ਜਿਸਮਫਰੋਸ਼ੀ ਦੇ ਧੰਦੇ ਵਿਚ ਧਕੇਲਿਆ ਸੀ। ਹਰ ਮਹੀਨੇ 55 ਤੋਂ ਵਧੇਰੇ ਲੜਕੀਆਂ ਨੂੰ ਲਿਆਂਦਾ ਸੀ। 5 ਸਾਲ ਤੋਂ ਉਹ ਇਸ ਧੰਦੇ ਵਿਚ ਹੈ। ਦੋਸ਼ੀ 75 ਲੜਕੀਆਂ ਨਾਲ ਹੁਣ ਤੱਕ ਵਿਆਹ ਕਰ ਚੁੱਕਾ ਹੈ। ਵੀਰਵਾਰ ਨੂੰ ਇੰਦੌਰ ਐੱਸਆਈਟੀ ਨੇ ਮੁਨੀਰ ਨੂੰ ਸੂਰਤ ਤੋਂ ਗ੍ਰਿਫਤਾਰ ਕੀਤਾ ਸੀ।

Also Read : ਹਰਪਾਲ ਚੀਮਾ ਦੀ ਅਗਵਾਈ ‘ਚ ਲਖੀਮਪੁਰ ਖੀਰੀ ਜਾਵੇਗਾ ‘ਆਪ’ ਦਾ ਵਫਦ

ਦੋਸ਼ੀ ਲੜਕੀਆਂ ਨੂੰ ਬੰਦਲਾਦੇਸ਼ ਤੇ ਭਾਰਤ ਦੇ ਪੋਰਸ ਬਾਰਡਰ ਉੱਤੇ ਨਾਲੇ ਦੇ ਰਸਤੇ ਲਿਆਉਂਦਾ ਸੀ ਤੇ ਬਾਰਡਰ ਦੇ ਨੇੜੇ ਛੋਟੇ ਪਿੰਡਵਿਚ ਏਜੰਟਾਂ ਦੇ ਰਾਹੀਂ ਲੜਕੀਆਂ ਨੂੰ ਮੁਰਸ਼ੀਬਾਦ ਤੇ ਨੇੜੇ ਦੇ ਪੇਂਡੂ ਇਲਾਕਿਆਂ ਵਿਚ ਲਿਆ ਕੇ ਹੀ ਭਾਰਤ ਵਿਚ ਐਂਟਰੀ ਕਰਵਾਉਂਦੇ ਸਨ।

Also Read : ਲਖੀਮਪੁਰ ‘ਚ ਹੋਈ ਘਟਨਾ ਨੂੰ ਲੈਕੇ ਭੜਕੇ ਕਿਸਾਨ, ਤਰੁਣ ਚੁੱਘ ਦੀ ਕੋਠੀ ਦਾ ਕੀਤਾ ਘਿਰਾਓ

ਦਰਅਸਲ ਇੰਦੌਰ ਪੁਲਿਸ ਨੇ 11 ਮਹੀਨੇ ਪਹਿਲਾਂ ਲਸੂੜਿਆ ਤੇ ਵਿਜੇ ਨਗਰ ਇਲਾਕਿਆਂ ਵਿਚ ਆਪ੍ਰੇਸ਼ਨ ਚਲਾਕੇ 21 ਬੰਗਲਾਦੇਸ਼ੀ ਲੜਕੀਆਂ ਨੂੰ ਰੈਸਕਿਊ ਕਰ ਕੇ ਛੁਡਾਇਆ ਸੀ, ਜਿਸ ਵਿਚ 11 ਬੰਗਲਾਦੇਸ਼ੀ ਲੜਕੀਆਂ ਤੇ ਬਾਕੀ ਹੋਰ ਲੜਕੀਆਂ ਸਨ। ਮਾਮਲੇ ਵਿਚ ਸਾਗਰ ਉਰਫ ਸੈਂਡੋ, ਆਫਰੀਨ, ਆਮਰੀਨ ਤੇ ਹੋਰ ਲੋਕ ਦੋਸ਼ੀ ਬਣਾਏ ਗਏ ਸਨ। ਮੁਨੀਰ ਉਸ ਵੇਲੇ ਭੱਜ ਨਿਕਲਿਆ ਸੀ। ਉਸ ਨੂੰ ਵੀਰਵਾਰ ਨੂੰ ਸੂਰਤ ਤੋਂ ਫੜ ਕੇ ਇੰਦੌਰ ਲਿਆਂਦਾ ਗਿਆ ਸੀ।

Leave a Reply

Your email address will not be published. Required fields are marked *