LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

‘ਕਾਰਨੀਵਾਲ’ ਦੌਰਾਨ ਵਾਪਰਿਆ ਭਿਆਨਕ ਹਾਦਸਾ, 4 ਹਲਾਕ

20m belgium

ਨਵੀਂ ਦਿੱਲੀ- ਦੱਖਣੀ ਬੈਲਜੀਅਮ ਦੇ ਇਕ ਛੋਟੇ ਜਿਹੇ ਸ਼ਹਿਰ ’ਚ ਐਤਵਾਰ ਤੜਕੇ ਕਾਰਨੀਵਾਲ ਦੌਰਾਨ ਮਸਤੀ ਕਰ ਰਹੇ ਲੋਕਾਂ ਦੀ ਭੀੜ ਵਿਚ ਇਕ ਵਿਅਕਤੀ ਨੇ ਤੇਜ਼ ਰਫ਼ਤਾਰ ਕਾਰ ਵਾੜ ਦਿੱਤੀ, ਜਿਸ ਨਾਲ 4 ਲੋਕਾਂ ਦੀ ਮੌਤ ਤੇ ਤਕਰੀਬਨ ਦੋ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਸ਼ਹਿਰ ਦੇ ਮੇਅਰ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ’ਚ ਆਈਆਂ ਖ਼ਬਰਾਂ ’ਚ ਕਿਹਾ ਗਿਆ ਹੈ ਕਿ ਬ੍ਰਸੇਲਜ਼ ਤੋਂ ਲੱਗਭਗ 50 ਕਿਲੋਮੀਟਰ ਦੱਖਣ ’ਚ ਸਟ੍ਰੇਪੀ-ਬ੍ਰੇਕੇਗਨੀਜ਼ ਸ਼ਹਿਰ ’ਚ ਐਤਵਾਰ ਤੜਕੇ ਸਮਾਰੋਹ ਲਈ ਇਕੱਠੀ ਹੋਈ ਭੀੜ ’ਚ ਇਕ ਵਿਅਕਤੀ ਵੱਲੋਂ ਕਾਰ ਵਾੜਨ ਨਾਲ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।

Also Read: ਹੁਣ 8 ਹਫ਼ਤਿਆਂ ਬਾਅਦ ਹੀ ਲਈ ਜਾ ਸਕੇਗੀ ਕੋਵਿਸ਼ੀਲਡ ਦੀ ਦੂਜੀ ਖੁਰਾਕ, NTAGI ਦੀ ਸਿਫ਼ਾਰਿਸ਼

ਮੇਅਰ ਜੈਕਸ ਗੋਬਰਟ ਨੇ ਆਰ. ਟੀ. ਬੀ. ਐੱਫ. ਰੇਡੀਓ ਨੂੰ ਦੱਸਿਆ, ‘‘ਇਕ ਕਾਰ ਤੇਜ਼ੀ ਨਾਲ ਆਈ। ਬਦਕਿਸਮਤੀ ਨਾਲ ਇਸ ਹਾਦਸੇ ’ਚ ਕੁਝ ਲੋਕਾਂ ਦੀ ਜਾਨ ਚਲੀ ਗਈ, ਜਦਕਿ ਕਈ ਜ਼ਖ਼ਮੀ ਹੋ ਗਏ।’’ ਮੀਡੀਆ ’ਚ ਆਈਆਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਪੁਲਸ ਵੱਲੋਂ ਕਾਰ ਦਾ ਪਿੱਛਾ ਕੀਤੇ ਜਾਣ ਦੀ ਵਜ੍ਹਾ ਚਾਲਕ ਨੇ ਭੀੜ ’ਚ ਗੱਡੀ ਵਾੜ ਦਿੱਤੀ।

Also Read: ਕਰਨਾਟਕ ਹਿਜਾਬ ਮਾਮਲੇ 'ਤੇ ਫੈਸਲਾ ਸੁਣਾਉਣ ਵਾਲੇ ਜੱਜਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

In The Market