LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ 'ਚ JCB ਮਸ਼ੀਨ ਖੱਡ 'ਚ ਡਿੱਗਣ ਨਾਲ 4 ਹਲਾਕ

18j jcb

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੁੱਲੂ ਜ਼ਿਲ੍ਹੇ ਦੇ ਬੰਜਾਰ ਸਬ ਡਿਵੀਜ਼ਨ ਦੇ ਗ੍ਰੋਹਾ ਪਿੰਡ 'ਚ ਮੰਗਲਵਾਰ ਸਵੇਰੇ ਇਕ ਜੇ.ਸੀ.ਬੀ. ਦੇ ਡੂੰਘੀ ਖੱਡ 'ਚ ਡਿੱਗਣ ਨਾਲ ਲੋਕ ਨਿਰਮਾਣ ਵਿਭਾਗ ਜੇ.ਸੀ.ਬੀ. ਦੇ ਇਕ ਸੰਚਾਲਕ ਸਮੇਤ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ ਕੁੱਲੂ ਗੁਰਦੇਵ ਸਿੰਘ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਬੰਜਾਰ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ।

Also Read: ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਦੇ 8 SSPs ਦਾ ਕੀਤਾ ਤਬਾਦਲਾ, ਦੇਖੋ ਲਿਸਟ

ਇਕ ਨਿਰਮਾਣ ਸਥਾਨ 'ਤੇ ਜਾਂਦੇ ਸਮੇਂ ਸੰਚਾਲਕਾਂ ਨੇ 5 ਵਿਅਕਤੀਆਂ ਨੂੰ ਲਿਫਟ ਦਿੱਤੀ ਪਰ ਭਾਰੀ ਮਸ਼ੀਨ ਅਚਾਨਕ ਇਕ ਤੰਗ ਰਸਤੇ 'ਚ ਸੰਤੁਲਨ ਗੁਆ ਬੈਠੀ ਅਤੇ 500 ਮੀਟਰ ਦੀ ਖੱਡ 'ਚ ਡਿੱਗ ਗਈ। ਜ਼ਖਮੀਆਂ ਨੂੰ 108 ਐਂਬੂਲੈਂਸ 'ਤੇ ਸਿਵਲ ਹਸਪਤਾਲ ਬੰਜਾਰ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਸਾਰੇ ਕਰਮੀ ਸਵੇਰੇ ਜੇ.ਸੀ.ਬੀ. 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਬੰਜਾਰ ਦੀ ਪਿਆਰਦਾਸੀ (55), ਡਾਬੇ ਰਾਮ (55), ਭੀਮ ਸਿੰਘ (57) ਅਤੇ ਜੇ.ਸੀ.ਬੀ. ਚਾਲਕ ਹੇਮਰਾਜ ਦੇ ਰੂਪ 'ਚ ਕੀਤੀ ਗਈ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

Also Read: ਕਾਂਗਰਸੀ ਵਿਧਾਇਕਾਂ ਦੀ ਹਾਈਕਮਾਨ ਨੂੰ ਚਿੱਠੀ, ਰਾਣਾ ਗੁਰਜੀਤ 'ਤੇ ਲਾਏ ਵੱਡੇ ਦੋਸ਼

In The Market