ਨਵੀਂ ਦਿੱਲੀ : ਦੇਸ਼ ਵਿੱਚ ਖਾਲੀ ਪਈਆਂ ਤਿੰਨ ਲੋਕ ਸਭਾ ਅਤੇ 30 ਵਿਧਾਨ ਸਭਾ ਸੀਟਾਂ ਲਈ 30 ਅਕਤੂਬਰ ਨੂੰ ਉਪ ਚੋਣਾਂ ਹੋਣਗੀਆਂ । ਚੋਣ ਕਮਿਸ਼ਨ ਨੇ ਅੱਜ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ। ਜਿਨ੍ਹਾਂ ਰਾਜਾਂ ਵਿੱਚ ਲੋਕ ਸਭਾ ਸੀਟਾਂ ਖਾਲੀ ਹਨ ਉਨ੍ਹਾਂ ਵਿੱਚ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ – ਖੰਡਵਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਸ਼ਾਮਲ ਹਨ। ਇਸ ਦੇ ਨਾਲ ਹੀ 14 ਰਾਜਾਂ ਦੀਆਂ 30 ਵੱਖ – ਵੱਖ ਵਿਧਾਨ ਸਭਾ ਸੀਟਾਂ ‘ਤੇ ਵੀ ਚੋਣਾਂ ਹੋਣੀਆਂ ਹਨ ।
Also Read : CM ਚੰਨੀ ਨੇ ਵੰਡੇ ਵਿਭਾਗ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮੰਤਰਾਲਾ
ਇੱਕ ਬਿਆਨ ਵਿੱਚ, ਚੋਣ ਕਮਿਸ਼ਨ ਨੇ ਕਿਹਾ,“ਕਮਿਸ਼ਨ ਨੇ ਸੰਬੰਧਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਮਹਾਂਮਾਰੀ,ਹੜ੍ਹ , ਤਿਉਹਾਰਾਂ, ਕੁਝ ਖੇਤਰਾਂ ਵਿੱਚ ਠੰਡੇ ਹਾਲਾਤਾਂ ਅਤੇ ਸਾਰੇ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਾਪਤ ਹੋਏ ਜਵਾਬਾਂ ਦੀ ਸਮੀਖਿਆ ਕੀਤੀ ਹੈ, ਜਿਸ ਦੇ ਚਲਦਿਆਂ ਤਿੰਨ ਸੰਸਦੀ ਖੇਤਰ ਵਿੱਚ ਉਪ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਅਤੇ ਵੱਖ-ਵੱਖ ਰਾਜਾਂ ਦੇ 30 ਵਿਧਾਨ ਸਭਾ ਹਲਕਿਆਂ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਉਪ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ।
Also Read : ਪੰਜਾਬ ਦੇ ਨਵੇਂ ਐਡਵੋਕੇਟ ਜਰਨਲ ਬਣੇ ਅਮਰਪ੍ਰੀਤ ਸਿੰਘ ਦਿਓਲ
ਕਿਸ ਰਾਜ ਵਿੱਚ ਕਿੰਨੀਆਂ ਵਿਧਾਨ ਸਭਾ ਸੀਟਾਂ ਲਈ ਚੋਣਾਂ ਹਨ ?
ਆਂਧਰਾ ਪ੍ਰਦੇਸ਼ – ਇੱਕ ਸੀਟ
ਅਸਾਮ – ਪੰਜ ਸੀਟਾਂ
ਬਿਹਾਰ – ਦੋ ਸੀਟਾਂ
ਹਰਿਆਣਾ – ਇੱਕ ਸੀਟ
ਹਿਮਾਚਲ ਪ੍ਰਦੇਸ਼ – ਤਿੰਨ ਸੀਟਾਂ
ਕਰਨਾਟਕ – ਦੋ ਸੀਟਾਂ
ਮੱਧ ਪ੍ਰਦੇਸ਼ – ਤਿੰਨ ਸੀਟਾਂ
ਮਹਾਰਾਸ਼ਟਰ – ਇੱਕ ਸੀਟ
ਮੇਘਾਲਿਆ – ਤਿੰਨ ਸੀਟਾਂ
ਮਿਜ਼ੋਰਮ – ਇੱਕ ਸੀਟ
ਨਾਗਾਲੈਂਡ – ਇੱਕ ਸੀਟ
ਰਾਜਸਥਾਨ – ਦੋ ਸੀਟਾਂ
ਤੇਲੰਗਾਨਾ – ਇੱਕ ਸੀਟ
ਪੱਛਮੀ ਬੰਗਾਲ – ਚਾਰ ਸੀਟਾਂ



