LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੇਤ 'ਚੋਂ ਛੋਲੇ ਤੋੜ ਕੇ ਖਾਣ 'ਤੇ 12 ਸਾਲਾ ਨਾਬਾਲਗ ਨੇ ਕੀਤਾ 7 ਸਾਲਾ ਮਾਸੂਮ ਦਾ ਕਤਲ

30j katal

ਬੁਰਹਾਨਪੁਰ- ਮੱਧ ਪ੍ਰਦੇਸ਼ 'ਚ ਬੁਰਹਾਨਪੁਰ ਜ਼ਿਲ੍ਹੇ ਦੇ ਇਕ ਪਿੰਡ 'ਚ 12 ਸਾਲਾ ਇਕ ਮੁੰਡੇ ਨੇ ਉਸ ਦੇ ਖੇਤ ਤੋਂ ਹਰੇ ਛੋਲੇ ਤੋੜ ਕੇ ਖਾਣ 'ਤੇ 7 ਸਾਲਾ ਇਕ ਬੱਚੇ ਦਾ ਕਤਲ ਕਰ ਦਿੱਤਾ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ 26 ਜਨਵਰੀ ਨੂੰ ਖਕਨਾਰ ਥਾਣਾ ਖੇਤਰ ਦੇ ਸ਼ੇਖਪੁਰਾ ਪਿੰਡ 'ਚ ਵਾਪਰੀ ਪਰ ਪੁਲਿਸ ਨੂੰ ਬੱਚੇ ਦੀ ਮੌਤ ਦੀ ਸੂਚਨਾ ਇਸ ਦੇ ਅਗਲੇ ਦਿਨ ਮਿਲੀ ਸੀ। 

Also Read: ਕੈਨੇਡਾ ਦੇ PM ਦੀ ਰਿਹਾਇਸ਼ ਨੂੰ 20 ਹਜ਼ਾਰ ਟਰੱਕਾਂ ਨੇ ਘੇਰਿਆ, 'Underground' ਹੋਏ ਜਸਟਿਨ ਟਰੂਡੋ!

ਖਕਨਾਰ ਪੁਲਿਸ ਥਾਣੇ ਦੇ ਇੰਚਾਰਜ ਇੰਸਪੈਕਟਰ ਕੀਰਤਨ ਪ੍ਰਸਾਦ ਧਰੁਵੇ ਨੇ ਕਿਹਾ,''ਆਪਣੇ ਖੇਤ ਦੀ ਰੱਖਵਾਲੀ ਕਰ ਰਹੇ ਦੋਸ਼ੀ ਨੇ ਬੁੱਧਵਾਰ ਸ਼ਾਮ 7 ਸਾਲਾ ਬੱਚੇ ਨੂੰ ਖੇਤ 'ਚੋਂ ਛੋਲਿਆਂ ਦੇ ਪੌਦੇ ਉਖਾੜ ਕੇ ਛੋਲੇ ਖਾਂਦੇ ਦੇਖ ਆਪਣਾ ਆਪਾ ਗੁਆ ਦਿੱਤਾ। ਦੋਸ਼ੀ ਨੇ ਬੱਚੇ ਨੂੰ ਕੁੱਟਿਆ ਅਤੇ ਜਦੋਂ ਉਸ ਨੇ ਦੇਖਿਆ ਕਿ ਬੱਚਾ ਬੇਹੋਸ਼ ਹੋ ਗਿਆ ਹੈ, ਉਦੋਂ ਉਸ ਨੂੰ ਖੇਤ 'ਚ ਹੀ ਛੱਡ ਕੇ ਆਪਣੇ ਘਰ ਚੱਲਾ ਗਿਆ।'' ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਬੱਚੇ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਦੀ ਮੌਤ ਗਲ਼ਾ ਘੁੱਟਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਸਿਲਸਿਲੇ 'ਚ ਇਕ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕਰ ਰਹੀ ਹੈ।

Also Read: ਕਾਂਗਰਸ 'ਚ ਅੰਦਰੂਨੀ ਬਗਾਵਤ ਜਾਰੀ, ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਦਿੱਤਾ ਅਸਤੀਫ਼ਾ

In The Market