ਮੁੰਬਈ: ਬਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਬਹੁ-ਉਡੀਕੀ ਫ਼ਿਲਮ ‘O’Romeo’ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇ ਚੁੱਕੀ ਹੈ। ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ ‘ਹੁਸੈਨ ਉਸਤਰਾ’ ਦੇ ਇੱਕ ਬੇਹੱਦ ਵੱਖਰੇ ਅਤੇ ਜਨੂਨੀ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਸ਼ਾਹਿਦ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਇਸ ਕਿਰਦਾਰ ਦੀਆਂ ਕੁਝ ਖ਼ਾਸ ਝਲਕੀਆਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ।
ਸ਼ਾਹਿਦ ਕਪੂਰ ਨੇ ਇੰਸਟਾਗ੍ਰਾਮ ਸਾਂਝੀਆਂ ਕੀਤੀਆਂ ਤਸਵੀਰਾਂ
View this post on Instagram
ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਫ਼ਿਲਮ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਫ਼ਿਲਮ ਦੇ ਗੂੜ੍ਹੇ ਵਿਸ਼ੇ ਨੂੰ ਦਰਸਾਉਂਦੀਆਂ ਹਨ। ਇਹਨਾਂ ਤਸਵੀਰਾਂ ਵਿੱਚ ਇਸ਼ਕ ਦੀ ਆਵਾਰਗੀ, ਜਨੂਨ ਅਤੇ ਤੜਪ ਸਾਫ਼ ਨਜ਼ਰ ਆ ਰਹੀ ਹੈ। ਸ਼ਾਹਿਦ ਕਪੂਰ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਦੀ ਕੈਮਿਸਟਰੀ ਫੈਨਜ਼ ਦਾ ਧਿਆਨ ਖਿੱਚ ਰਹੀ ਹੈ। ‘ਹੁਸੈਨ ਉਸਤਰਾ’ ਦੇ ਕਿਰਦਾਰ ਵਿੱਚ ਜਿੱਥੇ ਇੱਕ ਪਾਸੇ ਪਿਆਰ ਦੀ ਕੋਮਲਤਾ ਹੈ, ਉੱਥੇ ਹੀ ਦੂਜੇ ਪਾਸੇ ਹੱਥ ਵਿੱਚ ਬੰਦੂਕ ਫੜੀ ਸ਼ਾਹਿਦ ਦਾ ਖ਼ਤਰਨਾਕ ਅੰਦਾਜ਼ ਉਸ ਦੇ ਕਿਰਦਾਰ ਦੇ ਵੱਖ-ਵੱਖ ਸ਼ੇਡਸ ਨੂੰ ਉਜਾਗਰ ਕਰਦਾ ਹੈ।
ਬਾਕਸ ਆਫਿਸ ‘ਤੇ ਕੀਤੀ ਪਹਿਲੇ ਦਿਨ ਕਮਾਈ
ਜੇਕਰ ਕਮਾਈ ਦੀ ਗੱਲ ਕਰੀਏ ਤਾਂ ‘ਸੈਕਨਿਲਕ’ ਦੇ ਅੰਕੜਿਆਂ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ ਉਮੀਦ ਨਾਲੋਂ ਘੱਟ ਕਾਰੋਬਾਰ ਕੀਤਾ ਹੈ। ਫ਼ਿਲਮ ਨੇ ਪਹਿਲੇ ਦਿਨ ਲਗਭਗ 8 ਕਰੋੜ 25 ਲੱਖ ਰੁਪਏ ਬਟੋਰੇ ਹਨ। ਹਾਲਾਂਕਿ ਵਿਸ਼ਾਲ ਭਾਰਦਵਾਜ ਅਤੇ ਸ਼ਾਹਿਦ ਕਪੂਰ ਦੀ ਜੋੜੀ ਤੋਂ ‘ਹੈਦਰ’ ਵਰਗੇ ਜਾਦੂ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਸ਼ੁਰੂਆਤੀ ਨਤੀਜੇ ਓਨੇ ਸ਼ਾਨਦਾਰ ਨਹੀਂ ਰਹੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਅਮਰੀਕਾ ‘ਚ ਭਾਰਤੀ ਵਿਦਿਆਰਥੀ ਲਾਪਤਾ, ਕੈਲੀਫੋਰਨੀਆ ਪੁਲਿਸ ਵੱਲੋਂ ਭਾਲ ਜਾਰੀ

