ਕੋਲਕਾਤਾ: ਪੱਛਮ ਬੰਗਾਲ ‘ਚ ਮਮਤਾ ਬੈਨਰਜੀ ਦੀ ਸਰਕਾਰ ਬਣਦੇ ਹੀ ਨਾਰਦਾ ਮਾਮਲੇ ‘ਚ ਉਨ੍ਹਾਂ ਦੇ ਮੰਤਰੀ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਦੇ ਚਲਦੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਬੀਆਈ ਦਫਤਰ ਪੁੱਜੀ। ਦੱਸ ਦੇਈਏ ਕਿ ਸੀਬੀਆਈ ਨੇ ਅੱਜ ਸਵੇਰੇ ਪੱਛਮੀ ਬੰਗਾਲ ਦੇ ਮੰਤਰੀ ਫ਼ਰਹਾਦ ਹਾਕਿਮ ਤੇ ਸੁਬਰੋਤੋ ਮੁਖਰਜੀ, ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਮਦਨ ਮਿਤਰਾ ਤੇ ਸਾਬਕਾ ਮੰਤਰੀ ਸ਼ੋਭਨ ਚੈਟਰਜੀ ਨੂੰ ਗ੍ਰਿਫ਼ਤਾਰ ਕੀਤਾ।
#WATCH | TMC supporters hold protest outside the CBI office over the arrest of its leaders. pic.twitter.com/0lBPK92zfA
— ANI (@ANI) May 17, 2021
ਅੱਜ ਸਵੇਰੇ ਸੀਬੀਆਈ ਅਧਿਕਾਰੀ ਫ਼ਿਰਹਾਦ ਹਕੀਮ ਦੇ ਘਰ ਪਹੁੰਚੇ ਅਤੇ ਘਰ ਦੀ ਤਲਾਸ਼ੀ ਲਈ। ਫਿਰ ਫ਼ਿਰਹਾਦ ਹਕੀਮ ਨੂੰ ਪੁੱਛਗਿੱਛ ਲਈ ਸੀਬੀਆਈ ਦਫ਼ਤਰ ਲੈ ਆਇਆ। ਇਸ ਤੋਂ ਪਹਿਲਾਂ ਮੰਤਰੀ ਫਰਹਾਦ ਹਾਕਿਮ ਤੇ ਸੁਬਰਤਾ ਮੁਖਰਜੀ ਅਤੇ ਵਿਧਾਇਕ ਮਦਨ ਮਿੱਤਰਾ ਤੇ ਸਾਬਕਾ ਮੰਤਰੀ ਸੋਵਾਨ ਚੈਟਰਜੀ ਨੂੰ ਕੇਂਦਰੀ ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਸੀ।ਨੇਤਾਵਾਂ ਦੀ ਗ੍ਰਿਫਤਾਰੀ ਤੋਂ ਨਾਰਾਜ਼ ਹੋਣ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਸੀਬੀਆਈ ਦਫ਼ਤਰ ਪਹੁੰਚੀ। ਇਸ ਗ੍ਰਿਫ਼ਤਾਰੀ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ, ਮਮਤਾ ਬੈਨਰਜੀ ਨੇ ਸੀਬੀਆਈ ਅਧਿਕਾਰੀਆਂ ਨੂੰ ਕਿਹਾ ਕਿ ਮੈਨੂੰ ਵੀ ਗ੍ਰਿਫਤਾਰ ਕਰ ਲਵੋ।
ਗੌਰਤਲਬ ਹੈ ਕਿ ਬੰਗਾਲ ’ਚ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਰਦਾ ਸਟਿੰਗ ਟੇਪਾਂ ਜੱਗ ਜ਼ਾਹਿਰ ਹੋਈਆਂ ਸਨ। ਇਨ੍ਹਾਂ ਸਟਿੰਗ ਆਪਰੇਸ਼ਨਜ਼ ਵਿੱਚ ਤ੍ਰਿਣਮੂਲ ਕਾਂਗਰਸ ਦੇ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਵਰਗੇ ਦਿਸਣ ਵਾਲੇ ਵਿਅਕਤੀਆਂ ਨੂੰ ਕੰਪਨੀ ਦੇ ਪ੍ਰਤੀਨਿਧਾਂ ਤੋਂ ਰੁਪਏ ਲੈਂਦੇ ਵਿਖਾਇਆ ਗਿਆ ਸੀ। ਸਟਿੰਗ ਆਪਰੇਸ਼ਨ ਕਥਿਤ ਤੌਰ ਉੱਤੇ ਨਾਰਦਾ ਨਿਊਜ਼ ਪੋਰਟਲ ਦੇ ਮੈਥਿਊ ਸੈਮੁਅਲ ਨੇ ਕੀਤਾ ਸੀ। 2017 ਵਿੱਚ, ਕੋਲਕਾਤਾ ਹਾਈ ਕੋਰਟ ਨੇ ਸੀਬੀਆਈ ਨੂੰ ਇਨ੍ਹਾਂ ਟੇਪਾਂ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।



