Malaika Arora ਫਿਰ ਬਣੀ ਸੁਰਖੀਆ ਦਾ ਵਿਸ਼ਾ, Rumor Boyfriend ਨਾਲ ਰੋਮ ਦੀਆਂ ਵਾਦੀਆ ਦਾ ਲੁਤਫ ਲੈਂਦੀ ਆਈ ਨਜ਼ਰ

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਮਲਾਇਕਾ ਅਰੋੜਾ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ…

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਮਲਾਇਕਾ ਅਰੋੜਾ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਮਲਾਇਕਾ ਅਰੋੜਾ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਮੁਤਾਬਕ ਮਲਾਇਕਾ ਅੱਜਕੱਲ੍ਹ ਹੀਰਾ ਵਪਾਰੀ ਹਰਸ਼ ਮਹਿਤਾ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਹਾਲ ਹੀ ਵਿੱਚ ਇਟਲੀ ਦੀਆਂ ਖੂਬਸੂਰਤ ਵਾਦੀਆਂ ਵਿੱਚ ਸਮਾਂ ਬਿਤਾਉਂਦੇ ਦੇਖਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ।

ਰੋਮ ਚ ਸੈਲਫੀ ਲੈਂਦੇ ਆਏ ਨਜ਼ਰ

ਵਾਇਰਲ ਹੋਈ ਤਸਵੀਰ ਵਿੱਚ ਮਲਾਇਕਾ ਅਤੇ ਹਰਸ਼ ਮਹਿਤਾ ਰੋਮ ਦੇ ਮਸ਼ਹੂਰ ‘ਟ੍ਰੇਵੀ ਫਾਊਂਟੇਨ’ ਦੇ ਸਾਹਮਣੇ ਸੈਲਫੀ ਲੈਂਦੇ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਵੈਲੇਨਟਾਈਨ ਵੀਕ ਦੌਰਾਨ ਲਈ ਗਈ ਸੀ। ਹਾਲਾਂਕਿ, ਅਜੇ ਤੱਕ ਮਲਾਇਕਾ ਜਾਂ ਹਰਸ਼ ਵੱਲੋਂ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਪ੍ਰਸ਼ੰਸਕਾਂ ਵੱਲੋਂ ਇਸ ਨਵੀਂ ਜੋੜੀ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਕੌਣ ਹੈ ਹੀਰਾ ਵਪਾਰੀ?

ਹਰਸ਼ ਮਹਿਤਾ ਮੁੰਬਈ ਦੇ ਇੱਕ ਪ੍ਰਮੁੱਖ ਹੀਰਾ ਕਾਰੋਬਾਰੀ ਹਨ ਅਤੇ ਉਨ੍ਹਾਂ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ। ਮਲਾਇਕਾ ਅਤੇ ਹਰਸ਼ ਵਿਚਕਾਰ ਉਮਰ ਦਾ ਲਗਭਗ 19 ਸਾਲ ਦਾ ਅੰਤਰ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਨ੍ਹਾਂ ਦੋਵਾਂ ਦਾ ਨਾਮ ਇਕੱਠੇ ਜੁੜਿਆ ਹੋਵੇ; ਅਕਤੂਬਰ 2025 ਵਿੱਚ ਵੀ ਮਲਾਇਕਾ ਨੂੰ ਮੁੰਬਈ ਵਿੱਚ ਇੱਕ ਕੰਸਰਟ ਦੌਰਾਨ ਹਰਸ਼ ਨਾਲ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਇੰਟਰਨੈੱਟ ‘ਤੇ ‘ਮਿਸਟਰੀ ਮੈਨ’ ਨੂੰ ਲੈ ਕੇ ਚਰਚਾ ਛਿੜ ਗਈ ਸੀ।

 ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

T20 World Cup 2026: ਦੱਖਣੀ ਅਫ਼ਰੀਕਾ ਨੇ ਰੋਕਿਆ ਭਾਰਤ ਦਾ ਵਿਜੇ ਰੱਥ, 76 ਸਕੋਰ ਦੀ ਹਾਰ ਨਾਲ ਕਰਨਾ ਪੈ ਸਕਦਾ ਮੁਸ਼ਕਲਾ ਦਾ ਸਾਹਮਣਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *