Sarva Haryana Gramin Bank ‘ਚ ਵੱਡੀ ਡਕੈਤੀ, ਕੰਧ ਤੋੜ ਕੇ ਸਟ੍ਰਾਂਗ ਰੂਮ ‘ਚੋਂ 27.92 ਲੱਖ ਰੁਪਏ ਲੈ ਕੇ ਚੋਰ ਫਰਾਰ

ਹਿਸਾਰ : ਹਿਸਾਰ ਦੇ ਅਗਰੋਹਾ ਖੇਤਰ ਅਧੀਨ ਪੈਂਦੇ ਪਿੰਡ ਨਗਥਲਾ ਵਿੱਚ ਸਥਿਤ ‘ਸਰਵ ਹਰਿਆਣਾ ਗ੍ਰਾਮੀਣ ਬੈਂਕ’ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਸ਼ਾਤਰ ਚੋਰ…

Sarva Haryana Gramin Bank

ਹਿਸਾਰ : ਹਿਸਾਰ ਦੇ ਅਗਰੋਹਾ ਖੇਤਰ ਅਧੀਨ ਪੈਂਦੇ ਪਿੰਡ ਨਗਥਲਾ ਵਿੱਚ ਸਥਿਤ ‘ਸਰਵ ਹਰਿਆਣਾ ਗ੍ਰਾਮੀਣ ਬੈਂਕ’ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਸ਼ਾਤਰ ਚੋਰ ਬੈਂਕ ਦੀ ਪਿਛਲੀ ਕੰਧ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਸਟ੍ਰਾਂਗ ਰੂਮ ਵਿੱਚ ਰੱਖੀ 27.92 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ ਅਤੇ ਉੱਚ ਅਧਿਕਾਰੀ ਜਾਂਚ ਲਈ ਮੌਕੇ ‘ਤੇ ਪਹੁੰਚ ਗਏ ਹਨ।

ਧੁੰਦ ਦਾ ਫ਼ਾਇਦਾ ਉਠਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਮਹੀਨੇ ਦੇ ਦੂਜੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਸੀ। ਚੋਰਾਂ ਨੇ ਇਸੇ ਮੌਕੇ ਅਤੇ ਇਲਾਕੇ ਵਿੱਚ ਪੈ ਰਹੀ ਸੰਘਣੀ ਧੁੰਦ ਦਾ ਫ਼ਾਇਦਾ ਉਠਾਇਆ। ਦੱਸਿਆ ਜਾ ਰਿਹਾ ਹੈ ਕਿ ਚੋਰ ਖੇਤਾਂ ਦੇ ਰਸਤੇ ਬੈਂਕ ਦੇ ਪਿਛਲੇ ਪਾਸੇ ਪਹੁੰਚੇ ਸਨ। ਬੈਂਕ ਮੈਨੇਜਰ ਅੰਕਿਤ ਕੁੰਡੂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੌਕੇ ‘ਤੇ ਜਾਂਚ ਦੌਰਾਨ ਸ਼ਰਾਬ ਦੀਆਂ ਖਾਲੀ ਬੋਤਲਾਂ, ਗਲਾਸ ਅਤੇ ਨਮਕੀਨ ਦੇ ਪੈਕੇਟ ਵੀ ਮਿਲੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਵਾਰਦਾਤ ਤੋਂ ਪਹਿਲਾਂ ਉੱਥੇ ਸਮਾਂ ਬਿਤਾਇਆ ਸੀ।

ਤਿਜੋਰੀ ਚੋਂ ਸਿਰਫ਼ 50 ਹਜ਼ਾਰ ਬਚੇ, ਬਾਕੀ ਸਭ ਸਾਫ਼

ਡੀ.ਐੱਸ.ਪੀ. ਕਿਸ਼ੋਰੀ ਲਾਲ ਨੇ ਦੱਸਿਆ ਕਿ ਸਟ੍ਰਾਂਗ ਰੂਮ ਅੰਦਰ ਰੱਖੀ ਤਿਜੋਰੀ ਵਿੱਚ 500, 200 ਅਤੇ 100 ਰੁਪਏ ਦੇ ਨੋਟਾਂ ਦੇ ਬੰਡਲ ਸਨ। ਕੁੱਲ ਰਾਸ਼ੀ 28 ਲੱਖ ਰੁਪਏ ਤੋਂ ਵੱਧ ਸੀ। ਹੈਰਾਨੀ ਦੀ ਗੱਲ ਹੈ ਕਿ ਚੋਰਾਂ ਨੇ ਲਗਭਗ ਸਾਰੀ ਨਕਦੀ ਸਾਫ਼ ਕਰ ਦਿੱਤੀ, ਪਰ 50 ਹਜ਼ਾਰ ਦੀ ਇੱਕ ਗੁੱਟੀ ਤਿਜੋਰੀ ਵਿੱਚ ਹੀ ਰਹਿ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਕਾਹਲੀ ਵਿੱਚ ਚੋਰਾਂ ਦਾ ਹੱਥ ਉੱਥੋਂ ਤੱਕ ਨਹੀਂ ਪਹੁੰਚ ਸਕਿਆ। ਘਟਨਾ ਸਥਾਨ ਤੋਂ ਇੱਕ ਕੱਟਣ ਵਾਲਾ ਟੁੱਟਿਆ ਹੋਇਆ ਬਲੇਡ ਵੀ ਬਰਾਮਦ ਹੋਇਆ ਹੈ।

CCTV ਫੁਟੇਜ ਚ ਕੈਦ ਹੋਇਆ ਇੱਕ ਸ਼ੱਕੀ

ਥਾਣਾ ਇੰਚਾਰਜ ਪ੍ਰਵੇਸ਼ ਕੁਮਾਰ ਅਨੁਸਾਰ, ਬੈਂਕ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਕੁਝ ਸੈਕਿੰਡ ਦੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਚੋਰ ਘੁੰਮਦਾ ਦਿਖਾਈ ਦੇ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਵਾਰਦਾਤ ਵਿੱਚ 5 ਤੋਂ 6 ਲੋਕ ਸ਼ਾਮਲ ਹੋ ਸਕਦੇ ਹਨ। ਜਾਂਚ ਲਈ ਫਿੰਗਰ ਪ੍ਰਿੰਟ ਐਕਸਪਰਟ ਅਤੇ ਡੌਗ ਸਕੁਐਡ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ। ਪੁਲਿਸ ਹੁਣ ਬੈਂਕ ਦੇ ਆਲੇ-ਦੁਆਲੇ ਅਤੇ ਪਿੰਡ ਦੇ ਰਸਤਿਆਂ ‘ਤੇ ਲੱਗੇ ਹੋਰ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :  https://livingindianews.co.in/historical-celebration-of-lohri-a-colorful-display-of-cultural-colors-amidst-a-crowd-of-thousands/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ  

Leave a Reply

Your email address will not be published. Required fields are marked *