Ludhiana : ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਦਾ ਕਹਿ ਕੇ ਨਿਕਲੀ ਇਕ ਮਹਿਲਾ ਦੀ ਖੇਤ ਵਿਚ ਲਾਸ਼ ਬਰਾਮਦ ਹੋਈ ਹੈ। ਮਹਿਲਾ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਲੋਕਾਂ ਨੇ ਇਹ ਲਾਸ਼ ਪਈ ਵੇਖੀ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।
ਮ੍ਰਿਤਕ ਮਹਿਲਾ ਮੁੰਡੀਆ ਕਲਾਂ ਇਲਾਕੇ ਦੀ ਰਹਿਣ ਵਾਲੀ 35 ਸਾਲਾ ਸੰਦੀਪ ਕੌਰ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਹਿਲਾ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਮਹਿਲਾ ਦੀ ਪਛਾਣ ਕਰਨ ਤੋਂ ਬਾਅਦ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਸ਼ਮਸ਼ੇਰ ਸਿੰਘ ਅਨੁਸਾਰ ਉਸ ਦੀ ਲੜਕੀ ਤਲਾਕਸ਼ੁਦਾ ਸੀ, ਜਿਸ ਦੀ 14 ਸਾਲਾ ਧੀ ਵੀ ਹੈ। ਉਹ ਹਰ ਹਫ਼ਤੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿਖੇ ਸਤਿਸੰਗ ਵਿਚ ਸ਼ਾਮਲ ਹੁੰਦੀ ਸੀ। ਐਤਵਾਰ ਨੂੰ ਵੀ ਉਹ 10 ਵਜੇ ਆਪਣੀ ਐਕਟਿਵਾ ‘ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਈ ਸੀ। ਜਦੋਂ ਉਹ ਵਾਪਸ ਨਾ ਆਈ ਤਾਂ ਕਰੀਬ 2 ਵਜੇ ਉਸ ਦੀ ਮਾਂ ਨੇ ਉਸ ਨੂੰ ਫ਼ੋਨ ਕੀਤਾ, ਜਦੋਂ ਫ਼ੋਨ ਬੰਦ ਹੋ ਗਿਆ ਤਾਂ ਮ੍ਰਿਤਕ ਦੀ ਮਾਂ ਨੇ ਪਿਤਾ ਨੂੰ ਸੂਚਿਤ ਕੀਤਾ। ਦੇਰ ਰਾਤ ਥਾਣਾ ਸਦਰ ਦੀ ਪੁਲਿਸ ਮਹਿਲਾ ਦੇ ਘਰ ਪੁੱਜੀ। ਉਸ ਨੇ ਉਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪਿਤਾ ਦੇ ਬਿਆਨਾਂ ‘ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
Ludhiana : ਖੇਤਾਂ ‘ਚ ਪਈ ਮਿਲੀ ਮਹਿਲਾ ਦੀ ਲਾਸ਼, ਗਲਾ ਵੱਢ ਕੇ ਕੀਤਾ ਗਿਆ ਕਤਲ !
Ludhiana : ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਦਾ ਕਹਿ ਕੇ ਨਿਕਲੀ ਇਕ ਮਹਿਲਾ ਦੀ ਖੇਤ ਵਿਚ ਲਾਸ਼ ਬਰਾਮਦ ਹੋਈ ਹੈ। ਮਹਿਲਾ ਦਾ ਗਲਾ ਵੱਢ ਕੇ ਕਤਲ…
