ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਜਵੰਧੀ ਰੋਡ ‘ਤੇ ਸਰਕਾਰੀ ਹਾਈ ਸਕੂਲ ਨੇੜੇ ਇੱਕ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿਚ ਦੋਵਾਂ ਬੱਚਿਆਂ ਦੀਆਂ ਲੱਤਾਂ ਟੁੱਟ ਗਈਆਂ ਤੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ਨੂੰ ਇਕ ਕੁੜੀ ਚਲਾ ਰਹੀ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਕਾਰ ਦੀ ਸਪੀਡ 120 ਦੇ ਕਰੀਬ ਸੀ ਤੇ ਕਾਰ ਚਲਾ ਰਹੀ ਕੁੜੀ ਨੇ ਬੇਕਾਬੂ ਹੋ ਕੇ ਅੱਗੇ ਜਾ ਰਹੇ ਰਾਹਗੀਰਾਂ ਨੂੰ ਦਰੜਿਆ। ਇਨ੍ਹਾਂ ਵਿਚ ਦੋ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਬੱਚਿਆਂ ਵਿਚ ਇਕ ਦਾ ਨਾਂ ਆਨੰਦ ਤੇ ਦੂਜੇ ਦਾ ਨਾਂ ਵਿਕਾਸ ਹੈ। ਇਸ ਹਾਦਸੇ ਵਿਚ ਵਿਚ ਕੁਲ 4 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਾਦਸੇ ਮਗਰੋਂ ਕਾਰ ਦੇ ਪਰਖੱਚੇ ਉਡ ਗਏ। ਤੇ ਸਾਰੇ ਏਅਰਬੈਗ ਖੁੱਲ੍ਹ ਗਏ। ਹਾਦਸੇ ਵਿਚ ਪੰਜ ਬਾਈਕਸ ਨੁਕਸਾਨੀਆਂ ਗਈਆਂ। ਥਾਣਾ ਡੂਗਰੀ ਦੇ ਐਸਐਚਓ ਰਵਿੰਦਰ ਕੁਮਾਰ ਨੇ ਕਿਹਾ ਕਿ ਹਾਦਸੇ ਵਿਚ ਚਾਰ ਲੋਕ ਜ਼ਖਮੀ ਹੋ ਗਏ। ਕਾਰ ਚਾਲਕ ਕੁੜੀ ਨੂੰ ਕਾਬੂ ਕਰ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ।
Ludhiana : ਗਲੀ ਵਿਚ ਕੁੜੀ ਸੰਭਾਲ ਨਾ ਸਕੀ ਕਾਰ, ਹੋਈ ਬੇਕਾਬੂ, 120 ਦੀ ਸਪੀਡ, ਚਾਰ ਜਣਿਆਂ ਉਤੇ ਜਾ ਚੜ੍ਹਾਈ, ਦੋ ਬੱਚਿਆਂ ਦੀਆਂ ਟੁੱਟੀਆਂ ਲੱਤਾਂ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਜਵੰਧੀ ਰੋਡ ‘ਤੇ ਸਰਕਾਰੀ ਹਾਈ ਸਕੂਲ ਨੇੜੇ ਇੱਕ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਲੋਕਾਂ ਨੂੰ ਕੁਚਲ…
