ਲਾਫਟਰ ਕਵੀਨ ਭਾਰਤੀ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਮੁੰਬਈ : ਮਨੋਰੰਜਨ ਜਗਤ ਦੀ ਮਸ਼ਹੂਰ ਕਾਮੇਡੀਅਨ ਅਤੇ ‘ਲਾਫਟਰ ਕਵੀਨ’ ਵਜੋਂ ਜਾਣੀ ਜਾਂਦੀ ਭਾਰਤੀ ਸਿੰਘ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ…

Laughter Queen

ਮੁੰਬਈ : ਮਨੋਰੰਜਨ ਜਗਤ ਦੀ ਮਸ਼ਹੂਰ ਕਾਮੇਡੀਅਨ ਅਤੇ ‘ਲਾਫਟਰ ਕਵੀਨ’ ਵਜੋਂ ਜਾਣੀ ਜਾਂਦੀ ਭਾਰਤੀ ਸਿੰਘ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਘਰ ਦੂਜੇ ਬੱਚੇ ਨੇ ਜਨਮ ਲਿਆ। 41 ਸਾਲ ਦੀ ਉਮਰ ਵਿੱਚ ਭਾਰਤੀ ਨੇ ਇੱਕ ਪਿਆਰੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਧਾਈਆਂ ਦਾ ਢੇਰ ਲੱਗ ਗਿਆ ਹੈ।

ਸ਼ੂਟਿੰਗ ਤੇ ਜਾਣ ਵੇਲੇ ਅਚਾਨਕ ਜਾਣਾ ਪਿਆ ਹਸਪਤਾਲ

ਭਾਰਤੀ ਸਿੰਘ ਆਪਣੇ ਰਿਐਲਿਟੀ ਸ਼ੋਅ ‘ਲਾਫਟਰ ਸ਼ੈਫਸ’ ਦੀ ਸ਼ੂਟਿੰਗ ਲਈ ਨਿਕਲਣ ਵਾਲੀ ਸੀ, ਪਰ ਅਚਾਨਕ ‘ਵਾਟਰ ਬ੍ਰੇਕ’ ਹੋਣ ਕਾਰਨ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਘਰ ਨੰਨ੍ਹੇ ਰਾਜਕੁਮਾਰ ਨੇ ਜਨਮ ਲਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਭਾਰਤੀ ਨੇ ਆਪਣੇ ਨਜ਼ਦੀਕੀ ਦੋਸਤਾਂ ਨਾਲ ‘ਬੇਬੀ ਸ਼ਾਵਰ’ ਕੀਤਾ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁਣ ਵੀ ਹੋ ਰਹੀਆਂ ਹਨ।

 

View this post on Instagram

 

A post shared by Bharti Siingh (@bharti.laughterqueen)

ਸਵਿਟਜ਼ਰਲੈਂਡ ਦੀਆਂ ਵਾਦੀਆਂ ਚ ਕੀਤਾ ਸੀ ਪ੍ਰੈਗਨੈਂਸੀ ਦਾ ਐਲਾਨ

ਭਾਰਤੀ ਅਤੇ ਹਰਸ਼ ਨੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਬਹੁਤ ਹੀ ਰੋਮਾਂਟਿਕ ਅਤੇ ਖਾਸ ਅੰਦਾਜ਼ ਵਿੱਚ ਕੀਤਾ ਸੀ। ਉਨ੍ਹਾਂ ਨੇ ਸਵਿਟਜ਼ਰਲੈਂਡ ਦੀਆਂ ਖੂਬਸੂਰਤ ਵਾਦੀਆਂ ਵਿੱਚ ਇੱਕ ਵਲੌਗ (Vlog) ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ ਸੀ। ਹਾਲਾਂਕਿ ਭਾਰਤੀ ਨੇ ਕਈ ਵਾਰ ਆਪਣੀ ਇੱਛਾ ਜ਼ਾਹਿਰ ਕੀਤੀ ਸੀ ਕਿ ਇਸ ਵਾਰ ਉਨ੍ਹਾਂ ਦੇ ਘਰ ‘ਲਕਸ਼ਮੀ’ ਆਵੇ। ਭਾਰਤੀ ਨੇ ਨੰਨ੍ਹੇ ਰਾਜਕੁਮਾਰ ਨੂੰ ਜਨਮ ਦਿੱਤਾ ਹੈ, ਬੇਟੇ ਦੇ ਆਉਣ ਨਾਲ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਹੈ।

2022 ਵਿੱਚ ਹੋਇਆ ਸੀ ਪਹਿਲੇ ਬੇਟੇ ਗੋਲਾਦਾ ਜਨਮ

ਜ਼ਿਕਰਯੋਗ ਹੈ ਕਿ ਭਾਰਤੀ ਅਤੇ ਹਰਸ਼ ਸਾਲ 2017 ਵਿੱਚ ਗੋਆ ਵਿਖੇ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਦੇ ਪਹਿਲੇ ਬੇਟੇ ਲਕਸ਼ ਉਰਫ ‘ਗੋਲਾ’ ਦਾ ਜਨਮ ਸਾਲ 2022 ਵਿੱਚ ਹੋਇਆ ਸੀ। ਗੋਲਾ ਸੋਸ਼ਲ ਮੀਡੀਆ ‘ਤੇ ਪਹਿਲਾਂ ਹੀ ਕਾਫੀ ਮਸ਼ਹੂਰ ਹੈ। ਭਾਰਤੀ ਅਕਸਰ ਇੰਟਰਵਿਊਜ਼ ਵਿੱਚ ਕਹਿੰਦੀ ਸੀ ਕਿ ‘ਗੋਲਾ’ ਨੂੰ ਹੁਣ ਇੱਕ ‘ਗੋਲੀ’ (ਭੈਣ) ਦੀ ਜ਼ਰੂਰਤ ਹੈ। ਭਾਵੇਂ ਜੋੜੇ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਬੱਚੇ ਦੀ ਤਸਵੀਰ ਸਾਂਝੀ ਨਹੀਂ ਕੀਤੀ ਹੈ, ਪਰ ਪ੍ਰਸ਼ੰਸਕ ਬੇਸਬਰੀ ਨਾਲ ਨੰਨ੍ਹੇ ਮਹਿਮਾਨ ਦੀ ਝਲਕ ਪਾਉਣ ਦਾ ਇੰਤਜ਼ਾਰ ਕਰ ਰਹੇ ਹਨ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *