marriage : ਕਿਸੇ ਵੀ ਵਿਅਕਤੀ ਲਈ ਵਿਆਹ ਉਸ ਦੀ ਜ਼ਿੰਦਗੀ ਦਾ ਅਜਿਹਾ ਪੜਾਅ ਹੁੰਦਾ ਹੈ, ਜਿਸ ਵਿਚ ਜੇਕਰ ਸ਼ੁਰੂ ਵਿਚ ਹੀ ਕੋਈ ਗਲਤੀ ਹੋ ਜਾਵੇ ਤਾਂ ਸਾਰੀ ਉਮਰ ਪਛਤਾਵਾ ਹੀ ਰਹਿ ਜਾਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਵਿਆਹ ਕਰਵਾਉਣਾ ਜਿੰਨਾ ਸੌਖਾ ਹੈ, ਓਨਾ ਹੀ ਚੰਗਾ ਜੀਵਨ ਸਾਥੀ ਲੱਭਣਾ ਔਖਾ ਹੈ। ਜੇਕਰ ਜੀਵਨ ਸਾਥਣ ਸਹੀ ਨਾ ਹੋਵੇ ਤਾਂ ਛੋਟੀਆਂ-ਛੋਟੀਆਂ ਗੱਲਾਂ ਵੀ ਵੱਡੀਆਂ ਹੋ ਜਾਂਦੀਆਂ ਹਨ ਅਤੇ ਜੇਕਰ ਜੀਵਨ ਸਾਥੀ ਤੁਹਾਡੀ ਪਸੰਦ ਦਾ ਹੋਵੇ ਤਾਂ ਜ਼ਿੰਦਗੀ ਦਾ ਲੰਬਾ ਸਫ਼ਰ ਵੀ ਛੋਟਾ ਮਹਿਸੂਸ ਹੋਣ ਲੱਗਦਾ ਹੈ। ਵਿਆਹ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਹ ਜ਼ਿੰਦਗੀ ਭਰ ਦਾ ਸਾਥ ਹੈ ਪਰ ਜੇਕਰ ਚੰਗਾ ਜੀਵਨ ਸਾਥੀ ਨਾ ਮਿਲੇ ਤਾਂ ਵਿਆਹ ਟੁੱਟਣ ਨੂੰ ਸਮਾਂ ਵੀ ਨਹੀਂ ਲੱਗਦਾ।
ਕਿਸੇ ਦੇ ਦਬਾਅ ਹੇਠ ਵਿਆਹ ਨਾ ਕਰੋ –
ਵਿਆਹ ਕਿਸੇ ਵੀ ਪਰਿਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਦੇ ਦਬਾਅ ਹੇਠ ਆ ਕੇ ਨਾ ਕਰੋ। ਜੀਵਨਸਾਥੀ ਚੁਣਨ ਵੇਲੇ ਆਪਣੇ ਮਨ ਦੀ ਕਰੋ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਜ਼ਿਆਦਾਤਰ ਮਾਮਲਿਆਂ ਵਿੱਚ ਦਬਾਅ ਪਰਿਵਾਰ, ਰਿਸ਼ਤੇਦਾਰਾਂ ਜਾਂ ਸਮਾਜ ਦੇ ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜੋ ਤੁਹਾਡੇ ਨਾਲ ਸਬੰਧਤ ਹਨ। ਤੁਹਾਨੂੰ ਵਿਆਹ ਤੋਂ ਪਹਿਲਾਂ ਆਪਣੇ ਸਿਰ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਉਣਾ ਪੈਂਦਾ ਅਤੇ ਤੁਹਾਨੂੰ ਸ਼ਾਂਤ ਮਨ ਅਤੇ ਸਮਾਂ ਲੈ ਕੇ ਹੀ ਆਪਣੇ ਸਾਥੀ ਦੀ ਭਾਲ ਕਰਨੀ ਪੈਂਦੀ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਵਿੱਚ ਉਹ ਸਭ ਕੁਝ ਦੇਖ ਸਕਦੇ ਹੋ ਜੋ ਤੁਸੀਂ ਇੱਕ ਸਾਥੀ ਵਿੱਚ ਚਾਹੁੰਦੇ ਹੋ, ਤਾਂ ਤੁਸੀਂ ਸਫਲ ਹੋ।
ਲੁੱਕ ਉੱਤੇ ਨਾ ਜਾਓ, ਚਰਿੱਤਰ ਵੀ ਦੇਖੋ –
ਤੁਸੀਂ ਜਦੋਂ ਵੀ ਵਿਆਹ ਕਰਵਾਉਂਦੇ ਹੋ ਤਾਂ ਤੁਸੀ ਆਪਣੇ ਪਾਰਟਨਰ ਦੀ ਲੁੱਕ ਹੀ ਨਾ ਦੇਖੋ ਉਸ ਦਾ ਚਰਿੱਤਰ ਵੀ ਦੇਖੋ। ਕਈ ਵਾਰੀ ਤੁਸੀਂ ਲੁੱਕ ਦੇਖ ਕੇ ਵਿਆਹ ਕਰਵਾ ਲੈਂਦੇ ਹੋ ਪਰ ਉਸ ਦੀਆਂ ਆਦਤਾਂ ਕਰਕੇ ਤੁਸੀਂ ਨਿਰਾਸ਼ ਹੋ ਜਾਂਦੇ ਹੋ। ਇਸ ਲਈ ਵਿਆਹ ਤੋਂ ਪਹਿਲਾ ਪਾਰਟਨਰ ਨੂੰ ਜ਼ਰੂਰ ਸਮਝੋ। ਹਮੇਸ਼ਾ ਆਪਣੇ ਪਾਰਟਨਰ ਨੂੰ ਚੁਣਨ ਵੇਲੇ ਉਸ ਦੀਆਂ ਚੰਗੀਆਂ ਆਦਤਾਂ ਦੇ ਨਾਲ-ਨਾਲ ਮਾੜੀਆ ਆਦਤਾਂ ਵੀ ਵੇਖੋ।
ਪਰਿਵਾਰ ਦਾ ਪਿਛੋਕੜ-
ਜਦੋਂ ਤੁਸੀਂ ਆਪਣੇ ਜੀਵਨਸਾਥੀ ਦੀ ਚੋਣ ਕਰਦੇ ਹੋ ਤਾਂ ਉਸ ਦੇ ਪਰਿਵਾਰ ਬਾਰੇ ਵੀ ਜਰੂਰ ਜਾਣੋ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਪਾਰਟਰ ਦੀ ਚੋਣ ਵੇਲੇ ਉਸ ਦੇ ਪਰਿਵਾਰ ਬਾਰੇ ਜਾਣ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਸਪੱਸ਼ਟ ਹੋ ਜਾਵੇਗਾ।



