ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਜੋੜੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਅੱਜ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਬਹੁਤ ਹੀ ਖ਼ਾਸ ਜਾਣਕਾਰੀ ਸਾਂਝੀ ਕੀਤੀ ਹੈ। ਪਿਛਲੇ ਸਾਲ ਨਵੰਬਰ ਵਿੱਚ ਮਾਪੇ ਬਣੇ ਇਸ ਜੋੜੇ ਨੇ ਅੱਜ ਅਧਿਕਾਰਤ ਤੌਰ ‘ਤੇ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਕਰ ਦਿੱਤਾ ਹੈ। ਇੱਕ ਭਾਵੁਕ ਇੰਸਟਾਗ੍ਰਾਮ ਪੋਸਟ ਰਾਹੀਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਲਾਡਲੇ ਦਾ ਨਾਮ ‘ਵਿਹਾਨ ਕੌਸ਼ਲ’ ਰੱਖਿਆ ਹੈ।
View this post on Instagram
ਸੰਸਕ੍ਰਿਤ ਵਿੱਚ ਕੀ ਹੈ ‘ਵਿਹਾਨ‘ ਦਾ ਮਤਲਬ?
ਜੋੜੀ ਨੇ ਆਪਣੇ ਬੇਟੇ ਦੀ ਇੱਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਕੈਟਰੀਨਾ ਨੇ ਵਿੱਕੀ ਦੀ ਹਥੇਲੀ ‘ਤੇ ਆਪਣੀ ਹਥੇਲੀ ਰੱਖੀ ਹੋਈ ਹੈ ਅਤੇ ਉਨ੍ਹਾਂ ਦੇ ਵਿਚਕਾਰ ਬੇਟੇ ਦਾ ਨਿੱਕਾ ਜਿਹਾ ਹੱਥ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ‘ਵਿਹਾਨ’ ਇੱਕ ਸੰਸਕ੍ਰਿਤ ਸ਼ਬਦ ਹੈ ਜਿਸਦਾ ਮਤਲਬ ਹੈ ‘ਸਵੇਰ’ ਜਾਂ ‘ਸੂਰਜ ਦੀ ਪਹਿਲੀ ਕਿਰਨ’। ਇਸ ਪੋਸਟ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, “ਸਾਡੀ ਰੋਸ਼ਨੀ ਦੀ ਕਿਰਨ… ਵਿਹਾਨ ਕੌਸ਼ਲ। ਸਾਡੀਆਂ ਦੁਆਵਾਂ ਕਬੂਲ ਹੋ ਗਈਆਂ ਹਨ, ਜ਼ਿੰਦਗੀ ਖ਼ੂਬਸੂਰਤ ਹੈ ਅਤੇ ਸਾਡੀ ਦੁਨੀਆ ਇੱਕ ਪਲ ਵਿੱਚ ਬਦਲ ਗਈ ਹੈ।”
ਨਵੰਬਰ 2025 ਵਿੱਚ ਹੋਇਆ ਸੀ ਬੇਟੇ ਦਾ ਜਨਮ
View this post on Instagram
ਵਿੱਕੀ ਅਤੇ ਕੈਟਰੀਨਾ ਨੇ 7 ਨਵੰਬਰ 2025 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਇੱਕ ਟੈਡੀ ਬੀਅਰ ਵਾਲੀ ਰਚਨਾਤਮਕ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਸੀ। ਵਿੱਕੀ ਅਤੇ ਕੈਟਰੀਨਾ ਨੇ ਸਤੰਬਰ 2025 ਵਿੱਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਦੱਸਣਯੋਗ ਹੈ ਕਿ ਕੈਟਰੀਨਾ ਅਤੇ ਵਿੱਕੀ ਦਾ ਵਿਆਹ ਦਸੰਬਰ 2021 ਵਿੱਚ ਰਾਜਸਥਾਨ ਦੇ ਸਵਾਈ ਮਾਧੋਪੁਰ ਵਿਖੇ ਬਹੁਤ ਹੀ ਸ਼ਾਹੀ ਅੰਦਾਜ਼ ਵਿੱਚ ਹੋਇਆ ਸੀ।
ਸਿਤਾਰਿਆਂ ਅਤੇ ਪ੍ਰਸ਼ੰਸਕਾਂ ਨੇ ਦਿੱਤੀ ਵਧਾਈ
ਨਾਮ ਦੇ ਖੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਧਾਈਆਂ ਦਾ ਹੜ੍ਹ ਆ ਗਿਆ ਹੈ। ਅਦਾਕਾਰਾ ਪਰਿਣੀਤੀ ਚੋਪੜਾ ਨੇ ਪੋਸਟ ‘ਤੇ ਕਮੈਂਟ ਕਰਦਿਆਂ ਬੱਚੇ ਨੂੰ ‘ਲਿਟਲ ਬੱਡੀ’ (ਨਿੱਕਾ ਦੋਸਤ) ਕਿਹਾ ਹੈ। ਪ੍ਰਸ਼ੰਸਕ ਵਿੱਕੀ ਅਤੇ ਕੈਟਰੀਨਾ ਅਤੇ ਉਨ੍ਹਾਂ ਦੇ ਨਵਜੰਮੇ ਪੁੱਤਰ ‘ਤੇ ਖੂਬ ਪਿਆਰ ਬਰਸਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/kis-kisko-pyaar-karoon-2-is-releasing-kapil-sharmas-comedy-avatar-will-once-again-create-a-stir-in-the-theatres-on-january-9th/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



