ਇੰਸਟਾਗ੍ਰਾਮ ਨੇ ਕੰਗਨਾ ਦੀ ਪੋਸਟ ਕੀਤੀ ਡਿਲੀਟ ਤਾਂ ਅਭਿਨੇਤਰੀ ਨੇ ਆਖ ਦਿੱਤੀ ਇਹ ਗੱਲ

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਨਾਲ ਚਰਚਾ ਵਿਚ ਰਹਿੰਦੀ ਹੈ। ਇਕ ਵਾਰ ਫਿਰ ਕੰਗਨਾ ਆਪਣੀ ਪੋਸਟ ਨੂੰ ਲੈ…

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਨਾਲ ਚਰਚਾ ਵਿਚ ਰਹਿੰਦੀ ਹੈ। ਇਕ ਵਾਰ ਫਿਰ ਕੰਗਨਾ ਆਪਣੀ ਪੋਸਟ ਨੂੰ ਲੈ ਕੇ ਚਰਚਾ ਵਿਚ ਆ ਗਈ ਹੈ। ਦੱਸ ਦਈਏ ਕਿ ਐਤਵਾਰ ਨੂੰ ਅਭਿਨੇਤਰੀ ਦਾ ਇੰਸਟਾਗ੍ਰਾਮ ਰਾਹੀਂ ਕੋਵਿਡ ਨਾਲ ਸਬੰਧਿਤ ਪੋਸਟ ਡਿਲੀਟ ਕਰ ਦਿੱਤੀ ਗਈ। ਕੰਗਨਾ ਨੇ ਇਸ ਤੋਂ ਬਾਅਦ ਇੰਸਟਾਗ੍ਰਾਮ ‘ਤੇ ਬਹੁਤ ਹੀ ਵਿਆਂਗਾਤਮਕ ਸਟੋਰੀ ਸ਼ੇਅਰ ਕੀਤੀ। ਇਹ ਸਟੋਰੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ ਇੰਸਟਾਗ੍ਰਾਮ ਰਾਹੀਂ ਕੰਗਨਾ ਦਾ ਪੋਸਟ ਡਿਲੀਟ ਕੀਤੇ ਜਾਣ ਤੋਂ ਬਾਅਦ ਉਹ ਆਪਣੀ ਸਟੋਰੀ ਵਿਚ ਲਿਖਦੀ ਹੈ ਮੇਰੀ ਕੋਰੋਨਾ ਵਾਲੀ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਜਿੱਥੇ ਮੈਂ ਕੋਰੋਨਾ ਨੂੰ ਖਤਮ ਕਰਨ ਦੀ ਗੱਲ ਕਹੀ ਸੀ। ਕਿਉਂਕਿ ਇਸ ਗੱਲ ਨਾਲ ਕੁਝ ਲੋਕਾਂ ਨੂੰ ਕਾਫੀ ਠੇਸ ਪਹੁੰਚੀ ਹੈ। ਇਸ ਦੇ ਨਾਲ ਹੀ ਕੰਗਨਾ ਕਹਿੰਦੀ ਹੈ ਕਿ ਮਤਲਬ ਅੱਤਵਾਦੀਆਂ ਅਤੇ ਕਮਿਊਨਿਸਟਾਂ ਲਈ ਟਵਿੱਟਰ ‘ਤੇ ਹਮਦਰਦੀ ਜਤਾਉਂਦੇ ਹੈ ਪਰ ਇਥੇ ਤਾਂ ਕੋਵਿਡ ਦਾ ਵੀ ਫੈਨ ਕਲੱਬ ਹੈ।


ਦੱਸ ਦਈਏ ਕਿ ਕੰਗਨਾ ਨੇ ਆਪਣੀ ਪਿਛਲੀ ਇੰਸਟਾਗ੍ਸਰਾਮ ਪੋਸਟ ‘ਤੇ ਲਿਖਿਆ ਸੀ- ਪਿਛਲੇ ਦਿਨੀਂ ਕਾਫੀ ਥਕਾਨ ਮਹਿਸੂਸ ਕਰ ਰਹੀ ਸੀ ਅਤੇ ਅੱਖਾਂ ਵਿਚ ਜਲਨ ਵੀ ਹੋ ਰਹੀ ਸੀ। ਮੈਂ ਹਿਮਾਚਲ ਲਈ ਨਿਕਲਣ ਵਾਲੀ ਸੀ ਉਦੋਂ ਹੀ ਮੈਂ ਆਪਣਾ ਕੋਰੋਨਾ ਟੈਸਟ ਕਰਵਾਇਆ ਜਿਸ ਦਾ ਨਤੀਜਾ ਪਾਜ਼ੇਟਿਵ ਆਇਆ। ਇਸ ਦੇ ਨਾਲ ਹੀ ਕੰਗਨਾ ਕਹਿੰਦੀ ਹੈ ਕਿ ਮੈਂ ਹੁਣ ਆਪਣੇ-ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਵਾਇਰਸ ਮੇਰੀ ਬਾਡੀ ਅੰਦਰ ਪਾਰਟੀ ਕਰ ਰਿਹਾ ਹੈ।

ਮੈਨੂੰ ਹੁਣ ਇਸ ਬਾਰੇ ਵਿਚ ਜਾਣਕਾਰੀ ਮਿਲ ਗਈ ਹੈ। ਇਸ ਨੂੰ ਖਤਮ ਕਰ ਦਿਆਂਗੀ। ਇਸ ਦੇ ਨਾਲ ਹੀ ਉਹ ਅਪੀਲ ਕਰਦੀ ਹੈ ਕਿ ਕਿਸੇ ਵੀ ਚੀਜ਼ ਨੂੰ ਆਪਣੇ ‘ਤੇ ਹਾਵੀ ਨਹੀਂ ਹੋਣ ਦੇਵੇਗੀ। ਜੇਕਰ ਤੁਸੀਂ ਡਰਦੇ ਹੋ ਤਾਂ ਇਹ ਤੁਹਾਨੂੰ ਹੋਰ ਵੀ ਡਰਾਏਗਾ। ਕੰਗਨਾ ਅੱਗੇ ਕਹਿੰਦੀ ਹੈ ਕਿ ਇਹ ਇਕ ਫਲੂ ਵਾਂਗ ਹੈ ਇਸ ਬਾਰੇ ਬਹੁਤ ਦਬਾਅ ਬਣਾਇਆ ਗਿਆ ਹੈ। ਹਰ-ਹਰ ਮਹਾਦੇਵ, ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਅਭਿਨੇਤਰੀ ਦੇ ਟਵਿੱਟਰ ਅਕਾਉਂਟ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ। 

Leave a Reply

Your email address will not be published. Required fields are marked *