Israel Hamas War: ਗਾਜ਼ਾ ਸਿਟੀ ’ਚ ਇਜ਼ਰਾਇਲੀ ਹਵਾਈ ਹਮਲੇ ਕਰਕੇ 10 ਫਲਸਤੀਨੀਆਂ ਦੀ ਮੌਤ

ਗਾਜ਼ਾ ਸਿਟੀ: ਗਾਜ਼ਾ ਸਿਟੀ ’ਚ ਅੱਜ ਇਜ਼ਰਾਈਲ ਦੇ ਹਵਾਈ ਹਮਲੇ ’ਚ ਘੱਟ ਤੋਂ ਘੱਟ 10 ਫਲਸਤੀਨੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ…

ਗਾਜ਼ਾ ਸਿਟੀ: ਗਾਜ਼ਾ ਸਿਟੀ ’ਚ ਅੱਜ ਇਜ਼ਰਾਈਲ ਦੇ ਹਵਾਈ ਹਮਲੇ ’ਚ ਘੱਟ ਤੋਂ ਘੱਟ 10 ਫਲਸਤੀਨੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ ਜਿਨ੍ਹਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਉਸ ਵਿਚ ਜ਼ਿਆਦਾਤਰ ਬੱਚੇ ਸ਼ਾਮਿਲ ਹਨ। ਦੱਸ ਦੇਈਏ ਕਿ ਗਾਜ਼ਾ ਦੇ ਕੱਟੜਪੰਥੀ ਹਮਾਸ ਸ਼ਾਸਕਾਂ ਨਾਲ ਲੜਾਈ ਸ਼ੁਰੂ ਹੁੰਦੇ ਹੀ ਇਜ਼ਰਾਈਲ ਦੇ ਇੱਕ ਹਮਲੇ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ। 

ਪਿਛਲੇ ਮਹੀਨੇ ਯੇਰੂਸ਼ਲੱਮ ’ਚ ਤਣਾਅ ਹੋਣ ਕਰਕੇ ਇਹ ਸੰਘਰਸ਼ ਜ਼ਿਆਦਾ ਵੱਧ ਗਿਆ ਹੈ। ਆਬਾਦੀ ਵਾਲੇ ਇਜ਼ਰਾਇਲੀ ਸ਼ਹਿਰਾਂ ’ਚ ਰੋਜ਼ਾਨਾ ਹਿੰਸਾ ਦੇਖੀ ਜਾ ਰਹੀ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਲੜਾਈ ਦੌਰਾਨ ਪੱਛਮੀ ਕੰਢੇ ’ਚ ਵੀ ਫਲਸਤੀਨੀਆਂ ਨੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਅਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਦੀ ਕਈ ਸ਼ਹਿਰਾਂ ’ਚ ਇਜ਼ਰਾਇਲੀ ਸੈਨਾ ਨਾਲ ਝੜਪ ਹੋਈ। 

Leave a Reply

Your email address will not be published. Required fields are marked *