ਅਮਰੀਕਾ ‘ਚ ਇੱਕ ਭਾਰਤੀ ਨੂੰ 33 ਮਹੀਨੇ ਦੀ ਸਜ਼ਾ, 24 ਲੱਖ ਡਾਲਰ ਜੁਰਮਾਨਾ

ਅਮਰੀਕਾ: ਅਮਰੀਕਾ ਵਿੱਚ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ 33 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਅਤੇ 2.4 ਮਿਲੀਅਨ ਡਾਲਰ ਦਾ…

ਅਮਰੀਕਾ: ਅਮਰੀਕਾ ਵਿੱਚ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ 33 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਅਤੇ 2.4 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਗਿਆ। ਰਿਪੋਰਟ ਮੁਤਾਬਕ ਮਾਮਲੇ ਵਿੱਚ ਪੇਸ਼ ਦਸਤਾਵੇਜ਼ਾਂ ਅਤੇ ਬਿਆਨਾਂ ਦੇ ਅਨੁਸਾਰ ਅਪਰੈਲ 2020 ਤੋਂ ਅਗਸਤ 2021 ਤੱਕ ਬਜਾਜ ਅਤੇ ਉਸਦੇ ਸਹਿਯੋਗੀਆਂ ਨੇ ਵੱਖਰੀਆਂ ਬੈਕਾਂ,ਆਨਲਾਈਨ ਪ੍ਰਚੂਨ ਵਿਕਰੇਤਾ ਅਤੇ ਆਨਲਾਈਨ ਭੁਗਤਾਨ ਕੰਪਨੀਆਂ ਵਿੱਚ ਧੋਖਾਧੜੀ ਰੋਕਥਾਮ ਮਾਹਿਰਾਂ ਦਾ ਰੂਪ ਧਾਰਨ ਕਰਕੇ ਬਜ਼ੁਰਗ ਨੂੰ ਸ਼ਿਕਾਰ ਬਣਾਇਆ ਹੈ।

ਇਸ ਦੇ ਨਾਲ ਹੀ ਇਹ ਬਜਾਜ ਅਤੇ ਉਸਦੇ ਸਾਥੀ ਬਜ਼ੁਰਗਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਧੋਖਾਧੜੀ ਦੀ ਰੋਕਥਾਮ ਦੇ ਯਤਨਾਂ ਨਾਲ ਦੋਸ਼ੀਆਂ ਨੂੰ ਫੜਨ ਲਈ ਸਟਿੰਗ ਆਪ੍ਰੇਸ਼ਨ ਵਿੱਚ ਉਨ੍ਹਾਂ ਦੀ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਇਸ ਤੋਂ ਬਾਅਦ ਹੀ ਇਨ੍ਹਾਂ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰਨ ਲਈ ਕਿਹਾ ਅਤੇ ਕਥਿਤ ਸਟਿੰਗ ਆਪ੍ਰੇਰਸ਼ਨ ਦੇ ਦਿਨਾਂ ਵਿੱਚ ਉਨ੍ਹਾਂ ਦੇ ਪੈਸੇ ਵਾਪਸ ਕਰਨ ਦਾ ਝੂਠਾ ਵਾਅਦਾ ਵੀ ਕੀਤਾ।

Leave a Reply

Your email address will not be published. Required fields are marked *