ਇੰਡੀਅਨ ਆਈਡਲ’ ਫੇਮ Prashant Tamang ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਦਾਰਜੀਲਿੰਗ ‘ਚ ਹੋਇਆ ਅੰਤਿਮ ਸੰਸਕਾਰ

ਦਾਰਜੀਲਿੰਗ: ਮਸ਼ਹੂਰ ਗਾਇਕ ਅਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਦਿੱਲੀ ਤੋਂ ਉਨ੍ਹਾਂ ਦੇ ਜੱਦੀ ਸ਼ਹਿਰ ਦਾਰਜੀਲਿੰਗ ਲਿਆਂਦੀ ਗਈ। ਐਤਵਾਰ ਨੂੰ ਦਿੱਲੀ ਵਿੱਚ…

Prashant Tamang

ਦਾਰਜੀਲਿੰਗ: ਮਸ਼ਹੂਰ ਗਾਇਕ ਅਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਦਿੱਲੀ ਤੋਂ ਉਨ੍ਹਾਂ ਦੇ ਜੱਦੀ ਸ਼ਹਿਰ ਦਾਰਜੀਲਿੰਗ ਲਿਆਂਦੀ ਗਈ। ਐਤਵਾਰ ਨੂੰ ਦਿੱਲੀ ਵਿੱਚ ਦਿਲ ਦਾ ਦੌਰਾ ਪੈਣ (ਕਾਰਡੀਅਕ ਅਰੈਸਟ) ਕਾਰਨ 43 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਗੋਰਖਾਲੈਂਡ ਟੈਰੀਟੋਰੀਅਲ ਐਡਮਿਨਿਸਟ੍ਰੇਸ਼ਨ (GTA) ਦੇ ਨਿਰਦੇਸ਼ਾਂ ਅਨੁਸਾਰ, ਪ੍ਰਸ਼ਾਂਤ ਤਮਾਂਗ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਦਾਰਜੀਲਿੰਗ ਵਿੱਚ ਕੀਤਾ ਗਿਆ।

ਅੰਤਿਮ ਵਿਦਾਈ ਲਈ ਜਨ ਸੈਲਾਬ

ਪ੍ਰਸ਼ਾਂਤ ਤਮਾਂਗ ਦੀ ਅੰਤਿਮ ਯਾਤਰਾ ਅੱਜ ਦਾਰਜੀਲਿੰਗ ਦੀਆਂ ਪਹਾੜੀਆਂ ਵਿੱਚ ਕੱਢੀ। ਇਸ ਦੌਰਾਨ ਇੱਕ ਵਿਸ਼ੇਸ਼ ਸ਼ੋਕ ਸਭਾ ਅਤੇ ਸਰਵ ਧਰਮ ਪ੍ਰਾਰਥਨਾ ਦਾ ਆਯੋਜਨ ਵੀ ਕੀਤਾ ਗਿਆ ਸੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਸਥਾਨਕ ਕਲਾਕਾਰ, ਰਾਜਨੀਤਿਕ ਆਗੂ ਅਤੇ ਆਮ ਲੋਕ ਪਹੁੰਚੇ। ਜੀ.ਟੀ.ਏ. ਅਧਿਕਾਰੀ ਬੀ. ਕੇ. ਘਿਸਿੰਗ ਨੇ ਕਿਹਾ ਕਿ ਪ੍ਰਸ਼ਾਂਤ ਦੀ ਮੌਤ ਪਹਾੜਾਂ ਲਈ ਇੱਕ ਅਜਿਹਾ ਘਾਟਾ ਹੈ ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ; ਉਹ ਸਿਰਫ਼ ਇੱਕ ਗਾਇਕ ਨਹੀਂ ਸਗੋਂ ਦਾਰਜੀਲਿੰਗ ਦੀ ਪਛਾਣ ਸਨ।

ਇੰਡੀਅਨ ਆਈਡਲਦੀ ਜਿੱਤ ਅਤੇ ਰਾਜਨੀਤਿਕ ਬਦਲਾਅ

ਸਾਲ 2007 ਵਿੱਚ ‘ਇੰਡੀਅਨ ਆਈਡਲ’ ਦਾ ਖਿਤਾਬ ਜਿੱਤਣ ਤੋਂ ਬਾਅਦ ਪ੍ਰਸ਼ਾਂਤ ਤਮਾਂਗ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਸਨ। ਉਨ੍ਹਾਂ ਦੀ ਇਸ ਜਿੱਤ ਨੇ ਪਹਾੜੀ ਖੇਤਰ ਦੇ ਸਮਾਜਿਕ ਅਤੇ ਰਾਜਨੀਤਿਕ ਇਤਿਹਾਸ ‘ਤੇ ਡੂੰਘੀ ਛਾਪ ਛੱਡੀ ਸੀ। ਦਾਰਜੀਲਿੰਗ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਮਿਲੇ ਲੱਖਾਂ ਵੋਟਾਂ ਨੇ ਉਨ੍ਹਾਂ ਨੂੰ ‘ਗੋਰਖਾ ਗੌਰਵ’ ਦਾ ਪ੍ਰਤੀਕ ਬਣਾ ਦਿੱਤਾ ਸੀ। ਮਾਹਰਾਂ ਦਾ ਮੰਨਣਾ ਹੈ ਕਿ ਪ੍ਰਸ਼ਾਂਤ ਨੂੰ ਜਿਤਾਉਣ ਲਈ ਚੱਲੀ ਮੁਹਿੰਮ ਨੇ ਹੀ ਪਹਾੜੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲਿਆਂਦਾ ਸੀ।

ਪ੍ਰਸ਼ਾਂਤ ਤਮਾਂਗ: ਇੱਕ ਕਲਾਕਾਰ ਤੋਂ ਬਣੇ ਲੋਕ ਨਾਇਕ

ਜੋ ਮੁਹਿੰਮ ਇੱਕ ਸਥਾਨਕ ਲੜਕੇ ਨੂੰ ਨੈਸ਼ਨਲ ਸਟੇਜ ‘ਤੇ ਸਪੋਰਟ ਕਰਨ ਲਈ ਸ਼ੁਰੂ ਹੋਈ ਸੀ, ਉਹ ਹੌਲੀ-ਹੌਲੀ ਇੱਕ ਰਾਜਨੀਤਿਕ ਲਹਿਰ ਵਿੱਚ ਬਦਲ ਗਈ। ਉਸ ਸਮੇਂ ਬਣੇ ਫੈਨ ਕਲੱਬ ਅਤੇ ਨੈੱਟਵਰਕ ਬਾਅਦ ਵਿੱਚ ਜਥੇਬੰਦਕ ਰਾਜਨੀਤਿਕ ਇਕਾਈਆਂ ਵਜੋਂ ਉਭਰੇ। ਪ੍ਰਸ਼ਾਂਤ ਦੀ ਸੰਗੀਤਕ ਸਫਲਤਾ ਨੇ ਨਾ ਸਿਰਫ਼ ਉਨ੍ਹਾਂ ਨੂੰ ਕੌਮੀ ਪੱਧਰ ‘ਤੇ ਪ੍ਰਸਿੱਧੀ ਦਿਵਾਈ, ਸਗੋਂ ਪਹਾੜੀ ਲੋਕਾਂ ਦੀਆਂ ਉਮੀਦਾਂ ਨੂੰ ਵੀ ਇੱਕ ਨਵੀਂ ਆਵਾਜ਼ ਦਿੱਤੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :  https://livingindianews.co.in/kumar-sanu-reaches-vrindavan-takes-blessings-from-shri-premanand-ji-maharaj/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ 

Leave a Reply

Your email address will not be published. Required fields are marked *