financial year 2023: ਮਹਿੰਗਾਈ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ। ਅਮਰੀਕੀ ਵਿੱਤੀ ਸੇਵਾ ਕੰਪਨੀ ਮੋਰਗਨ ਸਟੈਨਲੀ ਦੀ ਇੱਕ ਰਿਪੋਰਟ ਅਨੁਸਾਰ ਪਤਾ ਲੱਗਾ ਹੈ ਕਿ ਇਸ ਸਾਲ ਆਰਬੀਆਈ ਰੈਪੋ ਰੇਟ ਸਥਿਰ ਰਹਿਣ ਦੀ ਉਮੀਦ ਹੈ ਕਿਉਂਕਿ ਇਨਫਲਸ਼ੇਨ 6 ਪ੍ਰਤੀਸ਼ਤ ਦੇ ਨਿਸ਼ਾਨ ਤੋਂ ਥੱਲੇ ਰਹੇਗੀ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਉਹ ਉਮੀਦ ਕਰਦੇ ਹਨ ਕਿ ਜੂਨ ਵਿੱਚ ਸਮਾਪਤ ਤਿਮਾਹੀ ਵਿੱਚ ਮੁਦਰਾ ਸਫੀਤੀ 5 ਪ੍ਰਤੀਸ਼ਤ ਤੋਂ ਥੱਲੇ ਹੋਵੇਗੀ ਅਤੇ ਵਿੱਤੀ ਸਾਲ 24 ਵਿੱਚ ਇਸ ਦੇ 5.5 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ।
ਕੰਪਨੀ ਮੋਰਗਨ ਸਟੈਨਲੀ ਦਾ ਕਹਿਣਾ ਹੈ ਕਿ ਘਰੇਲੂ ਮੰਗ ਦੀ ਸਭ ਤੋਂ ਵੱਡੀ ਕੂੰਜੀ ਕਮਪੈਕਸ ਵਿੱਚ ਤੇਜ਼ੀ ਹੈ ਜੋ ਕਿ ਜ਼ਿਆਦਾ ਰੋਜ਼ਗਾਰ ਪੈਦਾ ਕਰਨ ਵਿੱਚ ਮਦਦ ਕਰਦੀ ਹੈ ਇਨ੍ਹਾਂ ਇਹ ਵੀ ਕਿਹਾ ਹੈ ਕਿ ਅਪ੍ਰੈਲ ਵਿੱਚ ਮੁਦਰਾ ਸਫੀਤੀ ਦੇ 4.7 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ।
ਰਿਪੋਰਟ ਮੁਤਾਬਿਕ ਅਰਥਵਿਵਸਥਾ ਦਾ ਪੂਰੀ ਤਰ੍ਹਾਂ ਖੁੱਲਣਾ ਅਤੇ ਕੰਜਪਸ਼ਨ ਵਿੱਚ ਸੁਧਾਰ ਅਤੇਨਾਲ ਹੀ ਸਰਕਾਰੀ ਖਰਚਿਆਂ ਵਿੱਚ ਤੇਜ਼ੀ ਨਾਲ ਭਾਰਤ ਦੇ ਸਕਲ ਘਰੇਲੂ ਉਤਪਾਦ ਵਿੱਚ 6.2 ਪ੍ਰਤੀਸ਼ਤ ਵਾਧਾ ਹੋਵੇਗਾ। ਮੋਰਗਨ ਸਟੈਨਲੀ ਨੇ ਇਹ ਵੀ ਕਿਹਾ ਹੈ ਕਿ ਵਿੱਤੀ ਸਾਲ 2024 ਦੀ ਦੂਸਰੀ ਤਿਮਾਹੀ ਵਿੱਚ ਮੁਦਰਾ ਸਫੀਤੀ ਦਾ 5 ਪ੍ਰਤੀਸ਼ਤ ਤੋਂ ਥੱਲੇ ਰਹਿਣ ਦੀ ਸੰਭਾਵਨਾ ਹੈ।



