ਫੇਫੜਿਆਂ ਨੂੰ ਕਰਨਾ ਹੈ ਮਜ਼ਬੂਤ ਤਾਂ ਰੋਜ਼ ਕਰੋ ਤ੍ਰਿਕੋਣਾਸਨ ਸਰੀਰ ਨੂੰ ਹੋਣਗੇ ਹੋਰ ਵੀ ਕਈ ਫਾਇਦੇ 

ਚੰਡੀਗੜ੍ਹ (ਇੰਟ.)- ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ‘ਤੇ ਵਰ੍ਹ ਰਿਹਾ ਹੈ, ਇਸ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੇ ਹੀਲੇ ਕੀਤੇ ਜਾ ਰਹੇ…

ਚੰਡੀਗੜ੍ਹ (ਇੰਟ.)- ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ‘ਤੇ ਵਰ੍ਹ ਰਿਹਾ ਹੈ, ਇਸ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੇ ਹੀਲੇ ਕੀਤੇ ਜਾ ਰਹੇ ਹਨ। ਲੋਕਾਂ ਵਲੋਂ ਯੋਗਾਸਨ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਫਾਇਦੇ ਤਾਂ ਮਿਲ ਹੀ ਰਹੇ ਹਨ ਸਗੋਂ ਕੋਰੋਨਾ ਕਾਰਣ ਪੈਦਾ ਹੋਇਆ ਤਣਾਅ ਵੀ ਯੋਗਾ ਨਾਲ ਦੂਰ ਹੋ ਰਿਹਾ ਹੈ। ਕੋਰੋਨਾ ਇਨਫੈਕਸ਼ਨ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਫੇਫੜਿਆਂ ਨੂੰ ਪਹੁੰਚਾਉਂਦਾ ਹੈ।

ਗਵਰਨਮੈਂਟ ਕਾਲਜ ਆਫ ਯੋਗ ਐਜੂਕੇਸ਼ਨ ਐਂਡ ਹੈਲਥ ਦੇ ਯੋਗਾਚਾਰਿਆ ਰੋਸ਼ਨ ਲਾਲ ਦੱਸਦੇ ਹਨ ਕਿ ਫੇਫੜਿਆਂ ਦੀ ਮਜ਼ਬੂਤੀ ਲਈ ਸਾਨੂੰ ਰੋਜ਼ ਤ੍ਰਿਕੋਣਾਸਨ ਕਰਨਾ ਚਾਹੀਦਾ ਹੈ, ਇਸ ਦੇ ਅਭਿਆਸ ਨਾਲ ਸਾਡੇ ਫੇਫੜੇ ਮਜ਼ਬੂਤ ਹੋਣਗੇ। ਕੋਰੋਨਾ ਇਨਫੈਕਟਿਡ ਲੋਕਾਂ ਨੂੰ ਨਿਯਮਿਤ ਤਰੀਕੇ ਨਾਲ ਇਸ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਆਸਨ ਮਨ ਨੂੰ ਸੰਤੁਲਿਤ ਕਰਨ ਵਿਚ ਵੀ ਸਹਾਇਕ ਹੈ।

ਦੋਵੇਂ ਪੈਰਾਂ ਵਿਚਾਲੇ 2-3 ਫੁੱਟ ਦਾ ਫਾਸਲਾ ਛੱਡ ਕੇ ਸਿੱਧੇ ਖੜ੍ਹੇ ਹੋ ਜਾਓ।

ਖੱਬੇ ਪੈਰ ਨੂੰ ਸੱਜੇ ਪਾਸੇ ਮੋੜ ਕੇ ਰੱਖੋ।

ਆਪਣੇ ਮੋਢਿਆਂ ਦੀ ਉਚਾਈ ਤੱਕ ਦੋਵੇਂ ਹੱਥਾਂ ਨੂੰ ਇਕ ਪਾਸੇ ਨੂੰ ਫੈਲਾਓ। 

ਹੁਣ ਸਾਹ ਲਓ ਅਤੇ ਸੱਜੇ ਪਾਸੇ ਝੁੱਕੋ। 

ਝੁਕਦੇ ਸਮੇਂ ਨਜ਼ਰ ਸਾਹਮਣੇ ਰੱਖੋ।

ਸੱਦੇ ਹੱਥ ਤੋਂ ਸੱਜੇ ਪੈਰ ਨੂੰ ਛੂਹਣ ਦੀ ਕੋਸ਼ਿਸ਼ ਕਰੋ।

ਖੱਬਾ ਹੱਥ ਸਿੱਧਾ ਅਸਮਾਨ ਵੱਲ ਰੱਖੋ ਅਤੇ ਨਜ਼ਰ ਖੱਬੇ ਹੱਥ ਦੀਆਂ ਉਂਗਲੀਆਂ ‘ਤੇ ਰੱਖੋ।

ਹੁਣ ਵਾਪਸੀ ਸਿੱਧੇ ਹੋ ਕੇ ਦੂਜੇ ਪਾਸੇ ਵੀ ਹੱਥ ਬਦਲ ਕੇ ਇਹ ਅਭਿਆਸ ਕਰੋ।

ਇੰਝ ਘੱਟੋ-ਘੱਟ 20 ਵਾਰ ਕਰੋ।

ਸਰੀਰ ਉਠਾਉਂਦੇ ਸਮੇਂ ਸਾਹ ਅੰਦਰ ਖਿੱਚੋ ਅਤੇ ਝੁਕਦੇ ਸਮੇਂ ਸਾਹ ਲਓ।

ਤ੍ਰਿਕੋਣਾਸਨ ਦੇ ਲਾਭ

ਇਹ ਆਸਨ ਪਾਚਨ ਤੰਤਰ ਨੂੰ ਠੀਕ ਕਰਦਾ ਹੈ। 

ਸਰੀਰ ਨੂੰ ਸੁਡੋਲ ਕਰਦਾ ਹੈ। 

ਚਿੰਤਾ, ਤਣਾਅ, ਕਮਰ ਅਤੇ ਪਿੱਠ ਦਾ ਦਰਦ ਗਾਇਬ ਹੋ ਜਾਂਦਾ ਹੈ।

ਮੋਟਾਪਾ ਘੱਟ ਕਰਨ ਵਿਚ ਸਹਾਇਕ ਹੈ।

ਰੀੜ੍ਹ ਦੀ ਹੱਡੀ ਨੂੰ ਲਚੀਲਾ ਬਣਾਉਂਦਾ ਹੈ। 

ਸਰੀਰ ਨੂੰ ਸੰਤੁਲਿਤ ਕਰਦਾ ਹੈ।

Leave a Reply

Your email address will not be published. Required fields are marked *