ਮੁੰਬਈ- ਫ਼ਿਲਮ ਵਿਕਰਮ ਵੇਧਾ ਦੇ ਟ੍ਰੇਲਰ ਵਿੱਚ ਰਿਤਿਕ ਰੌਸ਼ਨ ਐਕਸ਼ਨ ਸੀਨਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ 2 ਮਿੰਟ 50 ਸੈਕਿੰਡ ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਿਤਿਕ ਰੌਸ਼ਨ ਇੱਕ ਗੈਂਗਸਟਰ ਦੇ ਰੋਲ ‘ਚ ਹਨ ਅਤੇ ਸੈਫ ਅਲੀ ਖਾਨ ਪੁਲਿਸ ਅਧਿਕਾਰੀ ਦੀ ਭੂਮਿਕਾ ‘ਚ ਹਨ। ਦੋਹਾਂ ਵਿਚਾਲੇ ਸਖ਼ਤ ਮੁਕਾਬਲਾ ਹੈ।
Also Read: ਮਨਕੀਰਤ ਔਲਖ ਵਕੀਲ ਰਾਹੀਂ ਚੰਡੀਗੜ੍ਹ ਅਦਾਲਤ ‘ਚ ਪੇਸ਼, ਗੀਤ ਰਾਹੀਂ ਵਕੀਲਾਂ ਦਾ ਅਕਸ ਖਰਾਬ ਕਰਨ ਦੇ ਇਲਜ਼ਾਮ
ਟ੍ਰੇਲਰ ‘ਚ ਸੈਫ ਅਲੀ ਖ਼ਾਨ ਨੂੰ ਰਿਤਿਕ ਰੌਸ਼ਨ ਦੀਆਂ ਨਾ ਸਮਝੀਆਂ ਜਾਣ ਵਾਲੀਆਂ ਪਹੇਲੀਆਂ ਨੂੰ ਸੁਲਝਾਉਂਦੇ ਦੇਖਿਆ ਜਾ ਸਕਦਾ ਹੈ। ਦੇਖਣ ਤੋਂ ਸਾਫ ਹੈ ਕਿ ਫ਼ਿਲਮ ਦੀ ਕਹਾਣੀ ਚੰਗੇ-ਮਾੜੇ, ਸੱਚ ਤੇ ਝੂਠ ‘ਤੇ ਆਧਾਰਿਤ ਹੈ।
ਫ਼ਿਲਮ ਵਿਕਰਮ ਵੇਧਾ ਦੇ ਟ੍ਰੇਲਰ ਦੀ ਖ਼ਾਸ ਗੱਲ ਇਹ ਹੈ ਕਿ ਦਰਸ਼ਕਾਂ ਨੂੰ ਇਸ ਵਿੱਚ ਰਿਤਿਕ ਰੌਸ਼ਨ ਵੱਲੋਂ ਦੇਸੀ ਡਾਇਲਾਗਜ਼ ਬੋਲਣ ਦਾ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। ਰਿਤਿਕ ਨੇ ਯੂਪੀ ਦੀ ਭਾਸ਼ਾ ਵਿੱਚ ਆਪਣੇ ਆਪ ਨੂੰ ਬਹੁਤ ਹੀ ਸਹੀ ਢੰਗ ਨਾਲ ਪੇਸ਼ ਕੀਤਾ ਹੈ। ਦੂਜੇ ਪਾਸੇ ਸੈਫ ਅਲੀ ਖ਼ਾਨ ਰਿਤਿਕ ਦੇ ਜਾਲ ‘ਚ ਫਸ ਕੇ ਉਲਝਦੇ ਨਜ਼ਰ ਆ ਰਹੇ ਹਨ। ਦੋ ਮਿੰਟ ਪੰਜਾਹ ਸੈਕਿੰਡ ਦੇ ਇਸ ਟ੍ਰੇਲਰ ਵਿੱਚ ਦੋ ਕਲਾਕਾਰਾਂ ਵਿੱਚ ਜ਼ਬਰਦਸਤ ਲੜਾਈ ਦੇਖਣ ਨੂੰ ਮਿਲ ਰਹੀ ਹੈ।
Also Read: 28 ਲੱਖ ‘ਚ ਵਿਕਿਆ 15 ਸਾਲ ਪੁਰਾਣਾ ਆਈਫੋਨ, ਐਪਲ-1 ਸਰਕਟ ਬੋਰਡ ਦੇ ਮਿਲੇ 5.41 ਕਰੋੜ
ਇਸ ਫ਼ਿਲਮ ਬਾਰੇ ਗੱਲ ਕਰੀਏ ਤਾਂ ਫ਼ਿਲਮ ਦਾ ਨਿਰਦੇਸ਼ਨ ਪੁਸ਼ਕਰ ਅਤੇ ਗਾਇਤਰੀ ਨੇ ਕੀਤਾ ਹੈ। ਇਹ ਤਾਮਿਲ ਫ਼ਿਲਮ ਵਿਕਰਮ ਵੇਧਾ ਦਾ ਹਿੰਦੀ ਰੀਮੇਕ ਹੈ। ਐਕਸ਼ਨ ਅਤੇ ਥ੍ਰਿਲਰ ਨਾਲ ਭਰਪੂਰ ਇਸ ਫ਼ਿਲਮ ਦੀ ਕਹਾਣੀ ਟਵਿਸਟ ਐਂਡ ਟਰਨਸ ਨਾਲ ਭਰੀ ਹੋਈ ਹੈ। ਇਸ ਟ੍ਰੇਲਰ ਦੇ ਵਿਚਕਾਰ ਰਾਧਿਕਾ ਆਪਟੇ ਅਤੇ ਸੈਫ ਅਲੀ ਖ਼ਾਨ ਦੇ ਰੋਮਾਂਸ ਦੀ ਝਲਕ ਵੀ ਦਿਖਾਈ ਗਈ ਹੈ। ਸੈਫ ਅਤੇ ਰਿਤਿਕ ਸਟਾਰਰ ਇਹ ਫ਼ਿਲਮ 30 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।



