ਕੋਰੋਨਾ ਦੇ ਵਧਦੇ ਕੇਸਾਂ ਕਰਕੇ ਹਿਮਾਚਲ ਸਰਕਾਰ 26 ਮਈ ਤੱਕ ਵਧਾਇਆ ਕੋਰੋਨਾ ਕਰਫਿਊ

ਸ਼ਿਮਲਾ: ਦੇਸ਼ਭਰ ਵਿਚ ਕਾਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਕਰਫਿਊ ਅਤੇ ਲਾਕਡਾਉਨ ਲਗਾਇਆ ਗਿਆ ਹੈ।  ਇਸ ਵਿਚਾਲੇ ਅੱਜ ਹਿਮਾਚਲ ਸਰਕਾਰ ਨੇ…

ਸ਼ਿਮਲਾ: ਦੇਸ਼ਭਰ ਵਿਚ ਕਾਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਕਰਫਿਊ ਅਤੇ ਲਾਕਡਾਉਨ ਲਗਾਇਆ ਗਿਆ ਹੈ।  ਇਸ ਵਿਚਾਲੇ ਅੱਜ ਹਿਮਾਚਲ ਸਰਕਾਰ ਨੇ ਵੀ ਮੰਤਰੀ ਮੰਡਲ ਦੀ ਬੈਠਕ ਵਿਚ ਅਹਿਮ ਫੈਸਲੇ ਲਏ ਹਨ। ਇਸ ਫੈਸਲੇ ਤਹਿਤ ਸੂਬੇ ਵਿਚ ਲਾਗੂ ਕੀਤੇ ਗਏ ਕੋਰੋਨਾ ਕਰਫਿਊ 26 ਮਈ ਨੂੰ ਸਵੇਰੇ 7 ਵਜੇ ਤੱਕ ਵਧਾਇਆ ਗਿਆ ਹੈ। 

ਇਹ ਬੈਠਕ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ ਅਤੇ ਕੋਰੋਨਾ ਕਰਫਿਊ ਵਧਾਉਣ ਬਾਰੇ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ਨੂੰ ਸਵੇਰੇ ਛੇ ਵਜੇ ਕੋਰੋਨਾ ਕਰਫਿਊ ਲਗਾਇਆ ਗਿਆ ਸੀ। ਮੰਤਰੀ ਮੰਡਲ ਨੇ ਫੈਸਲਾ ਲਿਆ ਕਿ ਹੁਣ ਹਫ਼ਤੇ ਵਿਚ ਤਿੰਨ ਘੰਟੇ, ਹਾਰਡਵੇਅਰ ਦੀਆਂ ਦੁਕਾਨਾਂ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਦੋ ਦਿਨਾਂ ਲਈ ਹੀ ਖੁੱਲ੍ਹੀਆਂ ਰਹਿਣਗੀਆਂ।

Leave a Reply

Your email address will not be published. Required fields are marked *