LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅਪਣਾਉ ਇਹ ਟਿੱਪਸ

healtyh32323

Reduce Weight Fast: ਅਜੋਕੇ ਦੌਰ ਵਿੱਚ ਵੱਧਦਾ ਭਾਰ ਬਹੁਤ ਵੱਡੀ ਪਰੇਸ਼ਾਨੀ ਬਣਦੀ ਜਾ ਰਹੀ ਹੈ।  ਭਾਰ ਨੂੰ ਨਿਯੰਤਰਿਤ ਕਰਨਾ ਬਹੁਤ ਜ਼ਰੂਰੀ ਹੈ। ਜੇ ਭਾਰ ਘੱਟ ਨਾ ਕੀਤਾ ਗਿਆ ਤਾਂ ਤੁਸੀਂ ਜਲਦੀ ਹੀ ਸ਼ੂਗਰ, ਦਿਲ ਦੀ ਬਿਮਾਰੀ, ਗੁਰਦੇ ਆਦਿ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਅਜਿਹੀ ਸਥਿਤੀ ਵਿਚ, ਵਧੇ ਹੋਏ ਭਾਰ ਨੂੰ ਘਟਾਉਣ ਲਈ, ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਨੂੰ ਸਿਹਤਮੰਦ ਢੰਗ ਨਾਲ ਘੱਟ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਓ ਕਰਨ ਹੋਣਗੇ।
ਭਾਰ ਘਟਾਉਣ ਦੇ ਟਿੱਪਸ 
1.ਸਵੇਰੇ ਦੇ ਖਾਣੇ ਵਿੱਚ ਪ੍ਰੋਟੀਨ -
ਜਦੋਂ ਤੁਸੀਂ ਆਪਣੇ ਸਵੇਰੇ ਦੇ ਖਾਣੇ ਵਿੱਚ ਪ੍ਰੋਟੀਨ ਜਿਆਦਾ ਮਾਤਰਾ ਵਿੱਚ ਲਵੋਗੇ ਤਾਂ ਇਸ ਨੂੰ ਹਜ਼ਮ ਕਰਨ ਲਈ ਊਰਜਾ ਵੀ ਵਧੇਰੇ ਲੱਗੇਗੀ ਅਤੇ ਤੁਹਾਨੂੰ ਦਿਨ ਵਿੱਚ ਭੁੱਖ ਵੀ ਘੱਟ ਲੱਗੇਗੀ। ਇਸ ਲਈ ਸਵੇਰੇ ਖਾਣੇ ਵਿੱਚ ਕਾਰਬੋਹਾਈਡੇਰਟ ਜਿਆਦਾ ਨਹੀਂ ਲੈਣਾ। ਇਸ ਨਾਲ ਤੁਹਾਡਾ ਭਾਰ ਘਟੇਗਾ।
2.ਪੂਰੀ ਨੀਂਦ ਲਵੋ-
ਹਰ ਰੋਜ਼ ਲੋੜੀਦੀ ਨੀਂਦ ਪੂਰੀ ਕਰਨੀ ਚਾਹੀਦੀ ਹੈ। ਪੂਰੀ ਨੀਂਦ ਕਰਨ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਸਰੀਰ ਵਿੱਚ ਖੁਰਾਕ ਦੀ ਘੱਟ ਲੋੜ ਪੈਂਦੀ ਹੈ।ਇਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਜਦੋਂ ਨੀਂਦ ਪੂਰੀ ਨਹੀਂ ਹੁੰਦੀ ਤਾਂ ਸਰੀਰ ਦਾ ਭਾਰ ਵੱਧਦਾ ਹੈ। ਜੇਕਰ ਤੁਸੀਂ ਭਾਰ ਘਟਾਉਣ ਚਾਹੁੰਦੇ ਹੋ ਤਾਂ ਪੂਰੀ ਨੀਂਦ ਲੈਣੀ ਲਾਜ਼ਮੀ ਹੈ।
3.ਕਸਰਤ ਕਰੋ-
ਹਰ ਰੋਜ਼ ਸਵੇਰੇ-ਸ਼ਾਮ ਕਸਰਤ ਕਰਨੀ ਚਾਹੀਦੀ ਹੈ। ਕਸਰਤ ਇਕੋ-ਇਕ ਅਜਿਹਾ ਢੰਗ ਹੈ ਜਿਸ ਨਾਲ ਤੁਹਾਡਾ ਭਾਰ ਘੱਟਦਾ ਹੈ। ਕਸਰਤ ਕਰਨ ਨਾਲ ਤੁਹਾਡਾ ਸਰੀਰ ਬਿਮਾਰੀਆਂ ਤੋਂ ਬਚਦਾ ਹੈ।
4. ਮਿੱਠੇ ਅਤੇ ਨਮਕ ਤੋਂ ਦੂਰ ਰਹੋ-
ਭਾਰ ਘਟਾਉਣ ਲਈ ਮਿੱਠੇ ਵਾਲੀ ਹਰ ਚੀਜ਼ ਤੋਂ ਦੂਰ ਰਹਿਣਾ ਚਾਹੀਦੀ ਹੈ। ਚੀਨੀ ਦੀ ਵਧੇਰੇ ਮਾਤਰਾ ਲੈਣ ਨਾਲ ਭਾਰ ਵੱਧਦਾ ਹੈ। ਭੋਜਨ ਵਿੱਚ ਨਮਕ ਦੀ ਮਾਤਰਾ ਵੀ ਸੀਮਤ ਲੈਣੀ ਚਾਹੀਦੀ ਹੈ।
5.ਲੋੜ ਮੁਤਾਬਿਕ ਪਾਣੀ-
ਭਾਰ ਘਟਾਉਣ ਲਈ ਲੋੜ ਮੁਤਾਬਿਕ ਪਾਣੀ ਪੀਣਾ ਚਾਹੀਦਾ ਹੈ। ਸਰੀਰ ਅਕਸਰ ਡੀਹਾਈਡ੍ਰੇਸ਼ਨ ਅਤੇ ਭੁੱਖ ਨੂੰ ਉਲਝਾਉਂਦਾ ਹੈ। ਪਿਆਸ ਦੀ ਭਾਵਨਾ ਅਕਸਰ ਭੁੱਖੇ ਹੋਣ ਦੇ ਨਾਲ ਉਲਝਣ ਵਿੱਚ ਹੁੰਦੀ ਹੈ. ਇਸ ਨਾਲ ਬੇਲੋੜਾ ਜ਼ਿਆਦਾ ਖਾਣਾ ਪੈਂਦਾ ਹੈ। ਹਾਲਾਂਕਿ, ਕਾਫ਼ੀ ਪਾਣੀ ਪੀਣਾ ਤੁਹਾਡੇ ਭਾਰ ਘਟਾਉਣ ਦੇ ਸਫ਼ਰ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ। ਪਾਣੀ ਮੈਟਾਬੋਲਿਜ਼ਮ, ਊਰਜਾ ਦੇ ਪੱਧਰ, ਮਾਸਪੇਸ਼ੀਆਂ ਦੀ ਸਿਹਤ, ਖੂਨ ਦਾ ਪ੍ਰਵਾਹ ਅਤੇ ਹੋਰ ਕਈ ਕਾਰਕਾਂ ਨੂੰ ਵਧਾਉਂਦਾ ਹੈ।

In The Market