ਮੁੰਬਈ : ਦੁਨੀਆ ਭਰ ਵਿੱਚ ਮਕਬੂਲ ਹੋਈ ਗਾਇਕਾ ਅਤੇ ਅਦਾਕਾਰਾ Miley cyrus ਇੱਕ ਵਾਰ ਫਿਰ ਆਪਣੇ ਉਸ ਕਿਰਦਾਰ ਵਿੱਚ ਵਾਪਸੀ ਕਰ ਰਹੀ ਹੈ, ਜਿਸ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। Miley ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ “Hannah Montana 20th Anniversary Special” ਦਾ ਐਲਾਨ ਕੀਤਾ ਹੈ। ਇਹ ਪ੍ਰੋਗਰਾਮ 24 ਮਾਰਚ ਨੂੰ ‘Disney+’ ‘ਤੇ ਪ੍ਰੀਮੀਅਰ ਹੋਵੇਗਾ।
ਟੀਜ਼ਰ ਵੀਡੀਓ ਨੇ ਫਿਰ ਤਾਜ਼ੀਆਂ ਕੀਤੀਆਂ ਪੁਰਾਣੀਆਂ ਯਾਦਾਂ
View this post on Instagram
Miley cyrus ਨੇ ਇਸ ਐਲਾਨ ਦੇ ਨਾਲ ਇੱਕ ਦਿਲਚਸਪ ਟੀਜ਼ਰ ਵੀ ਸਾਂਝਾ ਕੀਤਾ ਹੈ। ਵੀਡੀਓ ਵਿੱਚ ਉਹ ਸਟੂਡੀਓ ਦੇ ‘ਸਟੇਜ 9’ ‘ਤੇ ਇੱਕ ਕਾਰ ਵਿੱਚ ਪਹੁੰਚਦੀ ਦਿਖਾਈ ਦੇ ਰਹੀ ਹੈ, ਜਿਸ ਦੀ ਨੰਬਰ ਪਲੇਟ “HM 20” ਹੈ। ਸੁਨਹਿਰੀ ਅਤੇ ਕਾਲੇ ਰੰਗ ਦੇ ਬੂਟ ਪਾ ਕੇ ਕਾਰ ਵਿੱਚੋਂ ਬਾਹਰ ਆਉਂਦੀ ਮਾਈਲੀ ਦੇ ਪਿਛੋਕੜ ਵਿੱਚ ਸ਼ੋਅ ਦਾ ਮਸ਼ਹੂਰ ਥੀਮ ਗੀਤ ‘The Best of Both Worlds’ ਚੱਲ ਰਿਹਾ ਹੈ, ਜਿਸ ਨੇ ਪ੍ਰਸ਼ੰਸਕਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ।
ਐਲੇਕਸ ਕੂਪਰ ਨਾਲ ਖ਼ਾਸ ਇੰਟਰਵਿਊ ਤੇ ਅਣਸੁਣੀਆਂ ਗੱਲਾਂ
ਇਸ ਸਪੈਸ਼ਲ ਐਪੀਸੋਡ ਵਿੱਚ ਮਾਈਲੀ ਸਾਇਰਸ ਪ੍ਰਸਿੱਧ ਹੋਸਟ ਐਲੇਕਸ ਕੂਪਰ ਨਾਲ ਖੁੱਲ੍ਹ ਕੇ ਗੱਲਬਾਤ ਕਰੇਗੀ। ਲਾਈਵ ਸਟੂਡੀਓ ਦਰਸ਼ਕਾਂ ਦੇ ਸਾਹਮਣੇ ਹੋਣ ਵਾਲੀ ਇਸ ਇੰਟਰਵਿਊ ਵਿੱਚ ਮਾਈਲੀ ਆਪਣੇ ਡਿਜ਼ਨੀ ਦੇ ਦਿਨਾਂ, ‘ਹੈਨਾ’ ਬਣਨ ਦੇ ਸਫ਼ਰ ਅਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸਾਂਝੇ ਕਰੇਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮਾਈਲੀ ਨੇ ਸੋਸ਼ਲ ਮੀਡੀਆ ‘ਤੇ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਕੇ
Hannah montana
‘ਹੈਨਾ ਮੋਂਟਾਨਾ’ ਸਿਰਫ਼ ਇੱਕ ਟੀਵੀ ਸ਼ੋਅ ਨਹੀਂ ਸੀ, ਸਗੋਂ ਇਹ ਲੱਖਾਂ ਪ੍ਰਸ਼ਸੰਕਾਂ ਦੇ ਬਚਪਨ ਦਾ ਅਹਿਮ ਹਿੱਸਾ ਰਿਹਾ। ਸ਼ੋਅ ਦੀ ਕਹਾਣੀ ਮਾਈਲੀ ਨਾਂ ਦੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਸੀ, ਜੋ ਦਿਨ ਵੇਲੇ ਇੱਕ ਆਮ ਸਕੂਲੀ ਵਿਦਿਆਰਥਣ ਹੁੰਦੀ ਸੀ ਪਰ ਰਾਤ ਨੂੰ ਸੁਨਹਿਰੀ ਵਾਲਾਂ ਵਾਲੀ ਵਿੱਗ ਪਾ ਕੇ ‘Hannah montana’ ਬਣ ਕੇ ਸਟੇਜ ‘ਤੇ ਧਮਾਲ ਮਚਾਉਂਦੀ ਸੀ। ਉਸ ਦੀ ਦੋਹਰੀ ਜ਼ਿੰਦਗੀ ਅਤੇ ਦੋਸਤਾਂ-ਪਰਿਵਾਰ ਨਾਲ ਹੋਣ ਵਾਲੀਆਂ ਮਜ਼ੇਦਾਰ ਘਟਨਾਵਾਂ ਨੇ ਇਸ ਸ਼ੋਅ ਨੂੰ ਦੁਨੀਆ ਭਰ ਵਿੱਚ ਹਿੱਟ ਬਣਾਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



