ਚੰਡੀਗੜ੍ਹ(ਹਰਲੀਨ) : ਪਿੱਛਲੇ ਸਾਲ ਤੋਂ ਯਾਨੀਕਿ ਸਾਲ 2020 ਤੋਂ ਆਮ ਤੇ ਖਾਸ ਲੋਕਾਂ ਨੇ ਆਪਣਾ ਜ਼ਿਆਦਾ ਤਰ ਸਮਾਂ ਘਰ ‘ਚ ਬਤੀਤ ਕੀਤਾ ਹੈ। ਜਿੱਥੇ ਕਈ ਲੋਕਾਂ ਨੇ ਘਰਾਂ ‘ਚ ਅਰਾਮ ਕੀਤਾ ਉੱਥੇ ਹੀ ਕਈਆਂ ਨੇ (social media) ਸੋਸ਼ਲ ਮੀਡੀਆ ਰਾਹੀ ਲੋਕਾਂ ਦਾ ਖੂਬ ਮਨੋਰੰਜਨ ਵੀ ਕੀਤਾ। ਇਸ ਲਿਸਟ ’ਚ ਨਰੇਸ਼ ਕਥੂਰੀਆ ਤੇ (Karamjit Anmol) ਕਰਮਜੀਤ ਅਨਮੋਲ ਦਾ ਨਾਂ ਸ਼ਾਮਲ ਹੈ, ਜੋ ਆਏ ਦਿਨ ਆਪਣੇ (social media)ਸੋਸ਼ਲ ਮੀਡੀਆ ਅਕਾਊਂਟ ‘ਤੇ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਹੀ ਰਹਿੰਦੇ ਹਨ। ਜਿਹਨਾਂ ਨੂੰ ਦੇਖ ਲੋਕਾਂ ਦਾ ਦਿਨ ਬਣ ਜਾਂਦਾ ਹੈ।
ਹਾਲੇ ‘ਚ ਹੀ ਕਰਮਜੀਤ ਅਨਮੋਲ (Karamjit Anmol)ਅਤੇ ਨਰੇਸ਼ ਕਥੂਰੀਆ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ, ਜਿਸ ‘ਚ ਦੋਵੇਂ ਪੌਦੇ ਲਗਾਉਣ ਦੀ ਗੱਲ ਕਰਦੇ ਹਨ। ਹਾਲਾਂਕਿ ਪੌਦੇ ਲਗਾਉਣ ’ਤੇ ਕਰਮਜੀਤ ਅਨਮੋਲ ਨੂੰ ਪੁਲਸ ਫੜ ਕੇ ਲੈ ਜਾਂਦੀ ਹੈ। ਉਸ ਨੂੰ ਪੁਲਸ ਕਿਉਂ ਫੜ ਕੇ ਲਿਜਾਂਦੀ ਹੈ, ਇਹ ਜਾਣਨ ਲਈ ਤੁਹਾਨੂੰ ਵੀਡੀਓ ਦੇਖਣੀ ਪਵੇਗੀ। ਪਰ ਵੀਡੀਓ ਨੂੰ ਦੇਖ ਕੋਈ ਵੀ ਵਿਅਕਤੀ ਆਪਣਾ ਹਾਸਾ ਨਹੀਂ ਰੋਕ ਪਾ ਰਿਹਾ।
View this post on Instagram
READ THIS: ਅਸ਼ਵਨੀ ਸੇਖੜੀ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ‘ਚ ਭਰਤੀ
ਦੱਸ ਦੇਈਏ ਕਿ ਇਸ ਤੋਂ ਇਲਾਵਾ ਇਕ ਹੋਰ ਵੀਡੀਓ ਦੋਵਾਂ ਨੇ ਬਣਾਈ ਹੈ, ਜਿਸ ’ਚ ਦੋਵੇਂ ਨੌਕਰੀ ਦੀ ਗੱਲ ਕਰ ਰਹੇ ਹਨ। ਇਨ੍ਹਾਂ ਦੋਵਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ’ਤੇ ਖੂਬ ਦੇਖਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਅਕਸਰ ਕਰਮਜੀਤ ਅਨਮੋਲ ਆਪਣਾ ਕੀਮਤੀ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਂਦੇ ਨੇ, ਜਿਸਦਾ ਸਬੂਤ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈ, ਜਿੱਥੇ ਉਹ ਆਪਣੇ ਪਰਿਵਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਹੀ ਰਹਿੰਦੇ ਹਨ।





