ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ Sunny Leone! ਜਾਣੋ ਇੱਕ ਸਾਲ ‘ਚ ਕਿੰਨੀ ਕਰਦੀ ਹੈ ਕਮਾਈ

ਮੁੰਬਈ– ਸੰਨੀ ਲਿਓਨੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ ਅਤੇ ਲੱਖਾਂ ਲੋਕ ਉਨ੍ਹਾਂ ਦੇ ਦੀਵਾਨੇ ਹਨ। ਸੰਨੀ ਲਿਓਨ ਨੇ…

ਮੁੰਬਈ– ਸੰਨੀ ਲਿਓਨੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ ਅਤੇ ਲੱਖਾਂ ਲੋਕ ਉਨ੍ਹਾਂ ਦੇ ਦੀਵਾਨੇ ਹਨ। ਸੰਨੀ ਲਿਓਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2012 ‘ਚ ਫਿਲਮ ‘ਜਿਸਮ 2’ ਨਾਲ ਕੀਤੀ ਸੀ। ਇਹ ਸੰਨੀ ਦੀ ਪਹਿਲੀ ਫਿਲਮ ਸੀ। ਇਸ ਫਿਲਮ ‘ਚ ਸੰਨੀ ਦੇ ਨਾਲ ਰਣਦੀਪ ਹੁੱਡਾ ਅਤੇ ਅਰੁਣੋਦਯ ਸਿੰਘ ਮੁੱਖ ਭੂਮਿਕਾਵਾਂ ‘ਚ ਸਨ। ਫਿਲਮ ‘ਚ ਸੰਨੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ‘ਚ ਸੰਨੀ ਦੇ ਕਾਫੀ ਬੋਲਡ ਸੀਨਜ਼ ਸਨ। ਇਸ ਤੋਂ ਬਾਅਦ ਸੰਨੀ ਜੈਕਪਾਟ, ਸ਼ੂਟਆਊਟ ਐਟ ਵਡਾਲਾ, ਰਾਗਿਨੀ MMS 2, ਹੇਟ ਸਟੋਰੀ 2, ਏਕ ਪਹੇਲੀ ਲੀਲਾ, ਕੁਛ ਕੁਛ ਲੋਚਾ ਹੈ, ਮਸਤੀਜ਼ਾਦੇ, ਵਨ ਨਾਈਟ ਸਟੈਂਡ, ਅਰਜੁਨ ਪਟਿਆਲਾ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ।

Also Read: ‘ਪਹਿਲਾਂ ਲਈਆਂ ਗੱਡੀਆਂ ਤੇ ਹੁਣ ਮੰਗ ਲਿਆ ਤੇਲ ਖਰਚੇ ਦਾ ਹਿਸਾਬ’, CM ਮਾਨ ਦੀ ਸਾਬਕਾ ਮੰਤਰੀਆਂ ‘ਤੇ ਸਖਤਾਈ

ਨੈੱਟਵਰਥ
ਤੁਹਾਨੂੰ ਦੱਸ ਦੇਈਏ ਕਿ ਸੰਨੀ ਲਿਓਨੀ ਕਮਾਈ ਦੇ ਮਾਮਲੇ ਵਿੱਚ ਕਿਸੇ ਤੋਂ ਘੱਟ ਨਹੀਂ ਹੈ। ਉਸ ਦੀ ਜਾਇਦਾਦ ਵੀ ਕਾਫੀ ਚੰਗੀ ਹੈ ਅਤੇ ਉਸ ਕੋਲ ਕਈ ਲਗਜ਼ਰੀ ਕਾਰਾਂ ਅਤੇ ਘਰ ਹਨ। ਅੱਜ ਸੰਨੀ ਲਿਓਨੀ ਦੇ ਜਨਮਦਿਨ ‘ਤੇ, ਆਓ ਤੁਹਾਨੂੰ ਉਨ੍ਹਾਂ ਦੀ ਨੈੱਟਵਰਥ ਬਾਰੇ ਦੱਸਦੇ ਹਾਂ। ਖਬਰਾਂ ਮੁਤਾਬਕ ਸੰਨੀ ਲਿਓਨੀ ਦੀ ਕੁੱਲ ਜਾਇਦਾਦ 98 ਕਰੋੜ ਹੈ। ਉਨ੍ਹਾਂ ਦੀ ਸਾਲਾਨਾ ਆਮਦਨ 2 ਕਰੋੜ ਰੁਪਏ ਹੈ। ਫਿਲਮਾਂ ਤੋਂ ਇਲਾਵਾ ਸੰਨੀ ਪਰਫਾਰਮੈਂਸ ਅਤੇ ਇਸ਼ਤਿਹਾਰਾਂ ਰਾਹੀਂ ਕਮਾਈ ਕਰਦੀ ਹੈ।

ਕਾਰਾਂ
ਖਬਰਾਂ ਮੁਤਾਬਕ ਸੰਨੀ ਕੋਲ Audi A5 ਅਤੇ BMW 7 ਸੀਰੀਜ਼ ਗੱਡੀਆਂ ਹਨ। ਇਸਦੇ ਨਾਲ ਹੀ ਸੰਨੀ ਦਾ ਲਾਸ ਏਂਜਲਸ ਵਿੱਚ ਇੱਕ ਬੰਗਲਾ ਹੈ ਅਤੇ ਕੁੱਝ ਸਮਾਂ ਪਹਿਲਾਂ ਉਸਨੇ ਮੁੰਬਈ ਵਿੱਚ ਇੱਕ ਘਰ ਲਿਆ ਹੈ।

Also Read: CM ਮਾਨ ਦੀ ਪੰਜਾਬੀ ਗਾਇਕਾਂ ਨੂੰ ਚਿਤਾਵਨੀ! Gun ਕਲਚਰ ਅਤੇ ਗੈਂਗਸਟਰਾਂ ਵਾਲੇ ਗੀਤ ਬੰਦ ਕਰੋ ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

ਆਉਣ ਵਾਲੀਆਂ ਫਿਲਮਾਂ
ਸੰਨੀ ਕੋਲ ਇਸ ਸਮੇਂ ਹਿੰਦੀ, ਮਲਿਆਲਮ, ਤਾਮਿਲ ਅਤੇ ਤੇਲਗੂ ਫਿਲਮਾਂ ਸਮੇਤ ਬਹੁਤ ਸਾਰੀਆਂ ਫਿਲਮਾਂ ਹਨ। ਇਸ ਸੂਚੀ ਵਿੱਚ ਰੰਗੀਲਾ, ਵੀਰਮਾਦੇਵੀ, ਸ਼ਿਰੋ, ਓ ਮਾਈ ਗੋਸਟ, ਕੋਕਾ-ਕੋਲਾ, ਹੈਲਨ, ਦ ਬੈਟਲ ਆਫ ਭੀਮਾ ਕੋਰੇਗਾਓਂ ਸ਼ਾਮਲ ਹਨ।

Leave a Reply

Your email address will not be published. Required fields are marked *