LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਹੀਂ ਰਹੇ 'ਮਹਾਭਾਰਤ' ਦੇ 'ਭੀਮ', 76 ਸਾਲ ਦੀ ਉਮਰ 'ਚ ਪ੍ਰਵੀਨ ਕੁਮਾਰ ਦਾ ਦੇਹਾਂਤ

8f parveen

ਮੁੰਬਈ- ਅਜੇ ਲਤਾ ਮੰਗੇਸ਼ਕਰ ਦੀ ਮੌਤ ਤੋਂ ਲੋਕ ਉੱਭਰੇ ਵੀ ਨਹੀਂ ਸਨ ਕਿ ਬੀਆਰ ਚੋਪੜਾ ਦੀ 'ਮਹਾਭਾਰਤ' 'ਚ 'ਭੀਮ' ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ 'ਪ੍ਰਵੀਨ ਕੁਮਾਰ' ਸੋਬਤੀ ਦੀ ਮੌਤ ਦੀ ਖਬਰ ਆ ਗਈ। 

Also Read: ਕਾਂਗਰਸ 'ਤੇ PM ਮੋਦੀ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ-'ਵਿਰੋਧੀ ਸਰਕਾਰਾਂ ਕਾਰਨ ਫੈਲਿਆ ਕੋਰੋਨਾ'

ਪ੍ਰਵੀਨ ਕੁਮਾਰ ਸੋਬਤੀ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੇ 76 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਪ੍ਰਵੀਨ ਕੁਮਾਰ ਸੋਬਤੀ ਦੇ ਦੇਹਾਂਤ ਨਾਲ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਵੀਨ ਗਲੈਮਰ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਇੱਕ ਬਿਹਤਰੀਨ ਐਥਲੀਟ ਸਨ। ਪ੍ਰਵੀਨ ਸ਼ਾਟ ਥਰੋਅ ਅਤੇ ਡਿਸਕਸ ਥਰੋਅ ਅਰਥਾਤ ਹੈਮਰ ਅਤੇ ਡਿਸਕ ਥਰੋਅ ਵਿੱਚ ਨੰਬਰ ਇੱਕ ਖਿਡਾਰੀ ਰਹੇ ਹਨ। ਖੇਡ ਦੀ ਬਦੌਲਤ ਹੀ ਪ੍ਰਵੀਨ ਕੁਮਾਰ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਵਿੱਚ ਡਿਪਟੀ ਕਮਾਂਡੈਂਟ ਦੀ ਨੌਕਰੀ ਮਿਲੀ। ਸਾਲ 1967 ਵਿੱਚ ਪ੍ਰਵੀਨ ਕੁਮਾਰ ਨੂੰ ਸਰਵਉੱਚ ਖੇਡ ਪੁਰਸਕਾਰ ‘ਅਰਜੁਨ ਐਵਾਰਡ’ ਨਾਲ ਨਿਵਾਜਿਆ ਗਿਆ।

Also Read: ਚੋਣ ਜ਼ਾਬਤਾ ਤੋਂ ਹੁਣ ਤੱਕ ਪੰਜਾਬ 'ਚ 365.52 ਕਰੋੜ ਰੁਪਏ ਦਾ ਸਾਮਾਨ ਜ਼ਬਤ: CEO

ਅਮਿਤਾਭ ਬੱਚਨ ਦੀ ਫਿਲਮ 'ਸ਼ਹਿਨਸ਼ਾਹ' ਵਿੱਚ ਮੁਖਤਾਰ ਸਿੰਘ ਦਾ ਕਿਰਦਾਰ ਪ੍ਰਵੀਨ ਕੁਮਾਰ ਸੋਬਤੀ ਨੇ ਨਿਭਾਇਆ ਸੀ। ਉਹ 'ਕਰਿਸ਼ਮਾ ਕੁਦਰਤ ਕਾ', 'ਯੁੱਧ', 'ਜਬਰਦਸਤ', ਸਿੰਹਾਸਨ', 'ਖੁਦਗਰਜ਼', 'ਲੋਹਾ', 'ਮੁਹੱਬਤ ਕੇ ਦੁਸ਼ਮਨ', 'ਇਲਾਕਾ' ਅਤੇ ਹੋਰਾਂ ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆਇਆ।

In The Market