ਮੁੰਬਈ- ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਦੀ ਮਸ਼ਹੂਰ ਜੋੜੀ ਹੈ। ਫੈਨਜ਼ ਹਮੇਸ਼ਾ ਦੋਹਾਂ ਨੂੰ ਇਕੱਠੇ ਦੇਖਣ ਦਾ ਇੰਤਜ਼ਾਰ ਕਰਦੇ ਹਨ। ਅਜਿਹੇ ‘ਚ ਹੁਣ ਕੈਟਰੀਨਾ ਨੇ ਪ੍ਰਸ਼ੰਸਕਾਂ ਦੀ ਇੱਛਾ ਪੂਰੀ ਕਰਦੇ ਹੋਏ ਆਪਣੀ ਇਕ ਬੇਹੱਦ ਰੋਮਾਂਟਿਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਕੈਟਰੀਨਾ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਸਵਿਮਿੰਗ ਪੂਲ ‘ਚ ਪੋਜ਼ ਦੇ ਰਹੀ ਹੈ।
Also Read: ਬੱਗਾ ਦੀ ਗ੍ਰਿਫਤਾਰੀ ਰੋਕਣ ‘ਤੇ ਮੀਤ ਹੇਅਰ ਦਾ ਵੱਡਾ ਬਿਆਨ, ਕਿਹਾ-‘ਵਿਰੋਧੀਆਂ ਨੂੰ ਪੰਜਾਬ ਦੀ ਤਰੱਕੀ ਬਰਦਾਸ਼ਤ ਨਹੀਂ’
View this post on Instagram
ਰੋਮਾਂਟਿਕ ਹੋਏ ਵਿੱਕੀ-ਕੈਟਰੀਨਾ
ਫੋਟੋ ‘ਚ ਕੈਟਰੀਨਾ ਕੈਫ ਨੇ ਵਾਈਟ ਕਲਰ ਦਾ ਸਵਿਮਸੂਟ ਪਾਇਆ ਹੋਇਆ ਹੈ। ਜਦਕਿ ਵਿੱਕੀ ਕੌਸ਼ਲ ਬਿਨਾਂ ਕਮੀਜ਼ ਦੇ ਖੜ੍ਹੇ ਹਨ। ਕੈਟਰੀਨਾ ਵਿੱਕੀ ਨੂੰ ਜੱਫੀ ਪਾਈ ਹੋਈ ਹੈ। ਦੋਵੇਂ ਕੈਮਰੇ ਸਾਹਮਣੇ ਪੋਜ਼ ਦੇ ਰਹੇ ਹਨ। ਕੈਟਰੀਨਾ ਨੇ ਫੋਟੋ ਦੇ ਕੈਪਸ਼ਨ ‘ਚ ਲਿਖਿਆ, ‘ਮੈਂ ਅਤੇ ਮੇਰਾ।’
Also Read: ਬੱਗਾ ਗ੍ਰਿਫਤਾਰੀ ਮਾਮਲਾ: ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਅੱਜ ਹਾਈਕੋਰਟ ‘ਚ ਸੁਣਵਾਈ
ਕੈਟਰੀਨਾ ਦੀ ਇਸ ਪੋਸਟ ਨੂੰ ਫੈਨਜ਼ ਅਤੇ ਸੈਲੇਬਸ ਕਾਫੀ ਪਸੰਦ ਕਰ ਰਹੇ ਹਨ। ਰੈਪਰ ਰਾਜਾ ਕੁਮਾਰੀ ਨੇ ਫੋਟੋ ‘ਤੇ ਟਿੱਪਣੀ ਕੀਤੀ, ‘ਪਰਫੈਕਸ਼ਨ ਦੀ ਬਲੈਸਿੰਗ ਤੁਹਾਨੂੰ ਦੋਵਾਂ ਨੂੰ ਮਿਲੀ ਹੈ।’ ਰਿਤਿਕ ਰੋਸ਼ਨ ਨੇ ਟਿੱਪਣੀ ਕੀਤੀ, ‘ਤੁਸੀਂ ਕਿੰਨੇ ਚੰਗੇ ਲੱਗ ਰਹੇ ਹੋ’। ਇਕ ਯੂਜ਼ਰ ਨੇ ਲਿਖਿਆ, ‘ਤੁਸੀਂ ਦੋਵੇਂ ਇਕ ਦੂਜੇ ਲਈ ਬਣੇ ਹੋ।’ ਦੂਜੇ ਨੇ ਲਿਖਿਆ, ‘ਦਿਲ ਲੈ ਗਈ ਰੇ ਫੋਟੋ।’
Also Read: ਦੀਪਿਕਾ ਪਾਦੁਕੋਣ ਨਾਲ ਹੋਈ OOPS Moment, ਟ੍ਰੋਲਸ ਬੋਲੇ- ‘ਸਭ ਕੁਝ ਦਿਖ ਰਿਹੈ’
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਆਪਣੇ ਵਿਆਹ ਦੇ ਬਾਅਦ ਤੋਂ ਲਗਾਤਾਰ ਇੱਕ ਦੂਜੇ ਨਾਲ ਫੋਟੋਆਂ ਸ਼ੇਅਰ ਕਰਦੇ ਹਨ। ਕੁਝ ਸਮਾਂ ਪਹਿਲਾਂ ਇਹ ਜੋੜਾ ਛੁੱਟੀਆਂ ਮਨਾਉਣ ਗਿਆ ਸੀ। ਦੋਹਾਂ ਨੇ ਬੀਚ ਅਤੇ ਸਮੁੰਦਰ ‘ਚ ਸਮਾਂ ਬਿਤਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵਾਂ ਦਾ ਰੋਮਾਂਸ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ। ਦੋਵਾਂ ਦਾ ਵਿਆਹ ਦਸੰਬਰ 2021 ਵਿੱਚ ਹੋਇਆ ਸੀ। ਵਿਆਹ ਵਿੱਚ ਦੋਵਾਂ ਦੇ ਪਰਿਵਾਰ ਅਤੇ ਇੰਡਸਟਰੀ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ।



